ਪੰਜਾਬ

punjab

ETV Bharat / state

ਕੋਵਿਡ-19: ਪਟਿਆਲਾ ਦਾ ਨੌਜਵਾਨ ਅੰਬਾਲਾ 'ਚ ਹੋਇਆ ਕੋਰੋਨਾ ਦਾ ਸ਼ਿਕਾਰ - india fights corona

ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦਾ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਹਰਿਆਣਾ ਸੂਬੇ ਦੇ ਅੰਬਾਲਾ ਜ਼ਿਲ੍ਹੇ 'ਚ ਪਾਇਆ ਗਿਆ ਹੈ। ਦੱਸ ਦਈਏ, ਇਹ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹੈ।

ਫ਼ੋਟੋ
ਫ਼ੋਟੋ

By

Published : Mar 28, 2020, 11:26 PM IST

ਅੰਬਾਲਾ: ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਏ ਦਿਨ ਹੀ ਕੋਈ ਨਾ ਕੋਈ ਕੋਰੋਨਾ ਵਾਇਰਸ ਦੇ ਪੀੜਤ ਦੀ ਖ਼ਬਰ ਆਉਂਦੀ ਰਹਿੰਦੀ ਹੈ। ਇਸ ਦੌਰਾਨ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦਾ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਹਰਿਆਣਾ ਸੂਬੇ ਦੇ ਅੰਬਾਲਾ ਜ਼ਿਲ੍ਹੇ 'ਚ ਪਾਇਆ ਗਿਆ ਹੈ।

ਪੀੜਤ ਨੌਜਵਾਨ ਪਹਿਲਾਂ ਸ਼ੱਕ ਬਿਆਂ 'ਤੇ ਦੋ ਦਿਨ ਪਹਿਲਾਂ ਜ਼ਿਲ੍ਹੇ ਦੇ ਸਿਵਲ ਹਸਪਤਾਲ ਦੇ ਵਿੱਚ ਚੈੱਕਅਪ ਕਰਵਾਉਣ ਗਿਆ ਸੀ। ਉਸ ਦੀ ਰਿਪੋਰਟ ਤੋਂ ਪਤਾ ਲੱਗਾ ਕਿ ਉਸ 'ਚ ਕੋਰੋਨਾ ਪੌਜ਼ੀਟਿਵ ਹੈ। ਇਹ ਨੌਜਵਾਨ ਪੰਜਾਬ ਦੇ ਪਟਿਆਲਾ ਸ਼ਹਿਰ ਦੇ ਰਾਮਨਗਰ ਪਿੰਡ ਦਾ ਵਸਨੀਕ ਹੈ।

ਇਹ ਵੀ ਪੜੋ:ਮੀਂਹ ਨਾਲ ਕਣਕ ਦੀ ਪੱਕੀ ਫਸਲ ਹੋਈ ਖ਼ਰਾਬ, ਕਿਸਾਨਾਂ ਦਾ ਹੋਇਆ ਨੁਕਸਾਨ

ਜ਼ਿਕਰਯੋਗ ਹੈ ਕਿ ਪੀੜਤ ਨੌਜਵਾਨ ਪਿਛਲੇ ਦਿਨੀਂ ਨੇਪਾਲ ਤੋਂ ਦਿੱਲੀ ਤੇ ਦਿੱਲੀ ਤੋਂ ਪਟਿਆਲਾ ਆਇਆ ਸੀ।

ABOUT THE AUTHOR

...view details