ਪਟਿਆਲਾ: ਜ਼ਿਲ੍ਹੇ ਦੇ ਬੱਸ ਸਟੈਂਡ ਨਜਦੀਕ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਪੁੱਲ ਦੇ ਥੱਲੇ ਇੱਕ ਸ਼ਖ਼ਸ ਦੀ ਅੱਗ ਨਾਲ ਝੁਲਸੀ ਲਾਸ਼ ਮਿਲੀ ਹੈ। ਲਾਸ਼ ਮਿਲਣ ਦੇ ਕਾਰਨ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ। ਆਲੇ ਦੁਆਲੇ ਫੈਲੇ ਸਹਿਮ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ (Police) ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਲਈ ਹਸਪਤਾਲ (hospital) ਦਿੱਤੀ ਹੈ। ਮ੍ਰਿਤਕ ਸ਼ਖ਼ਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
ਅੱਗ ਨਾਲ ਝੁਲਸੀ ਲਾਸ਼ ਮਿਲਣ ਕਾਰਨ ਫੈਲੀ ਸਨਸਨੀ
ਪਟਿਆਲਾ ਦੇ ਬੱਸ ਸਟੈਂਡ ਨਜਦੀਕ ਪੁਲ ਥੱਲੇ ਇੱਕ ਭਿਖਾਰੀ ਦੀ ਅੱਗ ਨਾਲ ਝੁਲਸੀ ਹੋਈ ਲਾਸ਼ ਮਿਲੀ (Dead body) ਹੈ। ਲਾਸ਼ ਮਿਲਣ ਕਾਰਨ ਚਾਰੇ ਪਾਸੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਓਧਰ ਘਟਨਾ ਸਥਾਨ ਉੱਪਰ ਪਹੁੰਚੀ ਪੁਲਿਸ (Police) ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਬੱਸ ਸਟੈਂਡ ਨਜਦੀਕ ਪੁੱਲ ਥੱਲੇ ਇੱਕ ਅੱਗ ਨਾਲ ਜਲੀ ਹੋਈ ਲਾਸ਼ ਪਈ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਘਟਨਾ ਸਥਾਨ ਉੱਪਰ ਪਹੁੰਚੇ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਸ਼ਖ਼ਸ ਇੱਕ ਭਿਖਾਰੀ ਸੀ ਅਤੇ ਉਹ ਚੱਲ ਫਿਰ ਨਹੀਂ ਸਕਦਾ ਸੀ। ਉਨ੍ਹਾਂ ਦੱਸਿਆ ਕਿ ਸ਼ਖ਼ਸ ਨੂੰ ਆਲੇ ਦੁਆਲੇ ਦੇ ਦੁਕਾਨਾਂ ਵਾਲੇ ਖਾਣ ਪੀਣ ਦਾ ਸਮਾਨ ਦੇ ਦਿੰਦੇ ਸਨ।
ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਸ਼ਖ਼ਸ ਵੱਲੋਂ ਬੀੜੀ ਪੀਤੀ ਗਈ ਸੀ ਜਿਸ ਕਾਰਨ ਉਸਦੇ ਕੰਬਲ ਨੂੰ ਅੱਗ ਲੱਗੀ ਹੈ। ਉਨ੍ਹਾਂ ਦੱਸਿਆ ਕਿ ਚੱਲਣ ਤੋਂ ਅਸਮਰਥ ਹੋਣ ਕਰਕੇ ਸ਼ਖ਼ਸ ਨੂੰ ਅੱਗ ਲੱਗ ਗਈ ਅਤੇ ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਾਸ਼ ਨੂੰ ਕਬਜੇ ਦੇ ਵਿੱਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।