ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਬੰਦਾ ਸਿੰਘ ਬਹਾਦਰ ਹੋਸਟਲ ਵਿੱਚ ਇੱਕ ਨੌਜਵਾਨ ਨੇ ਬੀਤੇ ਦਿਨ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਨਵ ਲੀਲਾ ਸਮਾਪਤ ਕਰ ਲਈ। ਨੌਜਵਾਨ ਦੀ ਪਛਾਣ ਆਦਰਸ਼ ਸੁਮਨ ਵਜੋਂ ਹੋਈ ਹੈ ਜੋ ਕਿ ਹਿਮਾਚਲ ਦੇ ਹਮੀਰਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਹੋਸਟਲ 'ਚ ਨੌਜਵਾਨ ਨੇ ਕੀਤੀ ਖੁਦਕੁਸ਼ੀ - ਪੰਜਾਬੀ ਯੂਨੀਵਰਸਿਟੀ 'ਚ ਨੌਜਵਾਨ ਨੇ ਕੀਤੀ ਖੁਦਕੁਸ਼ੀ
ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਬੰਦਾ ਸਿੰਘ ਬਹਾਦਰ ਹੋਸਟਲ ਅੰਦਰ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਨੌਜਵਾਨ ਨੇ ਖੁਦਕੁਸ਼ੀ ਕਿਉਂ ਕੀਤੀ ਇਸ ਬਾਰੇ ਅਜੇ ਕੁੱਝ ਪਤਾ ਨਹੀਂ ਚੱਲ ਸਕਿਆ ਹੈ।
ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਕਰ ਰਹੀ ਹੈ ਕਿ ਕਿਹੜੇ ਕਾਰਨਾਂ ਕਰਕੇ ਨੌਜਵਾਨ ਦੇ ਖੁਦਕੁਸ਼ੀ ਕੀਤੀ ਹੈ। ਦੱਸ ਦਈਏ ਕਿ ਇਹ ਨੌਜਵਾਨ 2015-2019 ਬੈਚ ਦਾ ਸੀ ਜੋ ਕਿ ਬੀਟੈੱਕ ਦੀ ਪੜ੍ਹਾਈ ਕਰ ਰਿਹਾ ਸੀ। ਹੋਸਟਲ ਦੇ ਵਾਰਡਨ ਦਾ ਕਹਿਣਾ ਹੈ ਕਿ ਨੌਜਵਾਨ 2016 ਤੋਂ ਬਾਅਦ ਉਹ ਹੋਸਟਲ ਵਿੱਚ ਨਹੀਂ ਰਹਿੰਦਾ ਸੀ ਪਰ ਉਹ ਹੋਸਟਲ ਵਿੱਚ ਕਿਵੇਂ ਆਇਆ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ।
ਵਾਰਡਨ ਦਾ ਕਹਿਣਾ ਹੈ ਕਿ ਹੋਸਟਲ ਵਿੱਚ ਮੁੰਡੇ ਕਮਰਿਆਂ ਦੇ ਤਾਲੇ ਤੋੜ ਦਿੰਦੇ ਹਨ ਅਤੇ ਜੇ ਪਤਾ ਲੱਗ ਜਾਵੇ ਤਾਂ ਜਾਂਚ ਪੜਤਾਲ ਵੀ ਕੀਤੀ ਜਾਂਦੀ ਹੈ। ਇਸੇ ਕਾਰਨ ਹੋ ਸਕਦਾ ਹੈ ਕਿ ਇੱਥੇ ਵੀ ਇਸੇ ਤਰ੍ਹਾਂ ਹੋਇਆ ਹੋਵੇ ਜਦ ਕਿ ਕਮਰੇ ਦੀਆਂ ਚਾਬੀਆਂ ਵਾਰਡਨ ਕੋਲ ਹੁੰਦੀਆਂ ਹਨ।