ਪਠਾਨਕੋਟ: ਨਹਿਰ 'ਚ ਮਿਲੀ ਨੌਜਵਾਨ ਦੀ ਲਾਸ਼ - ਲਾਸ਼
ਪਠਾਨਕੋਟ 'ਚ ਪਿਛਲੇ ਇੱਕ ਮਹੀਨੇ ਤੋਂ ਨਿਜੀ ਕੰਪਨੀ ਦੇ ਨਾਪਤਾ ਮੁਲਾਜ਼ਮ ਦੀ ਨਹਿਰ 'ਚ ਮਿਲੀ ਲਾਸ਼। ਪਰਿਵਾਰ ਵਾਲਿਆਂ ਨੇ ਕੰਪਨੀ 'ਤੇ ਲਾਇਆ ਕਤਲ ਦਾ ਦੋਸ਼। ਪੁਲਿਸ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਕਰ ਰਹੀ ਹੈ ਜਾਂਚ।
ਮ੍ਰਿਤਕ ਪਵਨ ਕੁਮਾਰ ਦੀ ਨਹਿਰ 'ਚ ਮਿਲੀ ਲਾਸ਼
ਪਠਾਨਕੋਟ: ਸ਼ਹਿਰ 'ਚ ਪਿਛਲੇ ਇੱਕ ਮਹੀਨੇ ਤੋਂ ਲਾਪਤਾ ਨਿਜੀ ਕੰਪਨੀ ਦੇ ਮੁਲਾਜ਼ਮ ਪਵਨ ਕੁਮਾਰ ਦੀ ਨਹਿਰ ਵਿੱਚ ਲਾਸ਼ ਮਿਲੀ ਹੈ।
ਦਰਅਸਲ, ਦਿੱਲੀ ਦਾ ਰਹਿਣ ਵਾਲਾ ਮ੍ਰਿਤਕ ਪਵਨ ਕੁਮਾਰ ਪਠਾਨਕੋਟ ਦੀ ਕੰਪਨੀ 'ਚ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਪਿਛਲੇ ਇੱਕ ਮਹੀਨੇ ਤੋਂ ਕੰਪਨੀ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਸੀ। ਪਰਿਵਾਰ ਵਾਲਿਆਂ ਨੇ ਵੀ ਕੰਪਨੀ 'ਤੇ ਕਤਲ ਤੇ ਗੁੰਮਰਾਹ ਕਰਨ ਦੇ ਦੋਸ਼ ਲਗਾਏ ਹਨ।
ਇਸ ਸਬੰਧੀ ਪਿੰਡ ਘਰੋਟਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਲਵਾ ਨਹਿਰ ਵਿੱਚ ਕਿਸੇ ਲਾਪਤਾ ਬੰਦੇ ਦੀ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਵਿੱਚ 72 ਘੰਟੇ ਪਹਿਚਾਣ ਲਈ ਰੱਖਿਆ ਗਿਆ ਸੀ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।