ਪੰਜਾਬ

punjab

ETV Bharat / state

ਉੱਜ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ

ਉੱਜ ਦਰਿਆ ਵਿੱਚ 1 ਲੱਖ 90 ਹਜਾਰ ਕਿਊਸਕ ਪਾਣੀ ਆਉਣ ਉੱਤੇ ਪਾਣੀ ਦਾ ਪੱਧਰ ਵੱਧ ਗਿਆ ਅਤੇ ਹਰ ਪਾਸੇ ਪਾਣੀ ਹੀ ਪਾਣੀ ਭਰ ਗਿਆ। ਜਿਸ ਕਰਕੇ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

Water level rises in Ujh River
Water level rises in Ujh River

By

Published : Jul 9, 2023, 2:34 PM IST

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ

ਪਠਾਨਕੋਟ:ਪਿਛਲੇ 2 ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਦੇ ਕਾਰਨ ਦੇਸ਼ ਦੇ ਕਈ ਇਲਾਕੀਆਂ ਵਿੱਚ ਹਰ ਪਾਸੇ ਜਲਮਗਨ ਹੋਇਆ ਹੈ। ਜਿਸ ਦੇ ਚੱਲਦੇ ਪਹਾੜੀ ਇਲਾਕੀਆਂ ਵਿੱਚ ਵੀ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਲਗਾਤਾਰ ਮੈਦਾਨੀ ਇਲਾਕੇ ਵਿੱਚ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅਜਿਹਾ ਹੀ ਕੁੱਝ ਦੇਖਣ ਨੂੰ ਮਿਲਿਆ ਬਮਿਆਲ ਸੈਂਕਟਰ ਵਿੱਚ ਜਿੱਥੇ ਜੰਮੂ-ਕਸ਼ਮੀਰ ਦੇ ਪਹਾੜੀ ਇਲਾਕੇ ਵਿੱਚ ਹੋ ਰਹੀ ਵਰਖਾ ਦੇ ਕਾਰਨ ਮੈਦਾਨੀ ਇਲਾਕੇ ਵਿੱਚ ਪਾਣੀ ਭਰ ਆਇਆ।

ਡਿਪਟੀ ਕਮਿਸ਼ਨਰ ਦੀ ਅੱਧੀ ਗੱਡੀ ਪਾਣੀ 'ਚ ਡੁੱਬੀ:-ਉੱਜ ਦਰਿਆ ਵਿੱਚ 1 ਲੱਖ 90 ਹਜਾਰ ਕਿਊਸਕ ਪਾਣੀ ਆਉਣ ਉੱਤੇ ਪਾਣੀ ਦਾ ਪੱਧਰ ਵੱਧ ਗਿਆ ਅਤੇ ਹਰ ਪਾਸੇ ਪਾਣੀ ਹੀ ਪਾਣੀ ਭਰ ਗਿਆ। ਜਿਸ ਕਰਕੇ ਖੇਤਾਂ ਤੋਂ ਲੈ ਕੇ ਲੋਕਾਂ ਦੇ ਘਰਾਂ, ਸੜਕਾਂ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਇਹੀ ਨਹੀਂ ਉੱਜ ਦਰਿਆ ਦਾ ਦੌਰਾ ਕਰਨ ਪਹੁੰਚੇ, ਡਿਪਟੀ ਕਮਿਸ਼ਨਰ ਪਠਾਨਕੋਟ ਦੀਆਂ ਗੱਡੀਆਂ ਵੀ ਅੱਧੀ-ਅੱਧੀ ਪਾਣੀ ਵਿੱਚ ਡੁੱਬੀ ਹੋਈ ਵਿਖਾਈ ਦਿੱਤੀ।


ਲੋਕਾਂ ਦੀ ਪ੍ਰਸ਼ਾਸਨ ਨੂੰ ਮੰਗ:-ਇਸ ਦੌਰਾਨ ਹੀ ਬਮਿਆਲ ਦੇ ਬਾਜ਼ਾਰ ਵਿੱਚ ਆਏ ਪਾਣੀ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਦਾ ਸਹੀ ਢੰਗ ਨਾ ਹੋਣ ਕਾਰਨ ਪੂਰੇ ਬਮਿਆਲ ਦੇ ਘਰਾਂ ਅਤੇ ਦੁਕਾਨਾਂ ਵਿੱਚ ਪਾਣੀ ਭਰ ਗਿਆ ਹੈ। ਇਹੀ ਨਹੀਂ ਸਰਕਾਰੀ ਦਫ਼ਤਰਾਂ, ਪੁਲਿਸ ਚੌਕੀ ਜਾਂ ਵੀ.ਡੀ.ਓ ਦਫ਼ਤਰ ਦੇ ਹਰ ਪਾਸੇ ਪਾਣੀ ਭਰ ਜਾਂਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਇਲਾਕੇ 'ਚ ਬਮਿਆਲ 'ਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਬਰਸਾਤ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ।

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ:- ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਉਜ ਦਰਿਆ ਵਿੱਚ ਪਾਣੀ ਦਾ ਵਹਾਅ ਕਰੀਬ 1 ਲੱਖ 90 ਹਜਾਰ ਕਿਊਸਕ ਰਿਕਾਰਡ ਕੀਤਾ ਗਿਆ ਹੈ ਜੋ ਕਿ ਬਹੁਤ ਜ਼ਿਆਦਾ ਹੈ। ਜਿਸ ਦੇ ਕਾਰਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਿਆ ਕੰਡੇ ਨਾ ਜਾਣ ਇਹੀ ਨਹੀਂ ਜੋ ਦਰਿਆ ਕੰਡੇ ਉੱਤੇ ਰਹਿ ਰਹੇ ਹਨ, ਉਹ ਜਗ੍ਹਾ ਛੱਡ ਕੇ ਕੀਤੇ ਦੂਰ ਉੱਚੀ ਜਗ੍ਹਾ ਉੱਤੇ ਚਲੇ ਜਾਣ।

ABOUT THE AUTHOR

...view details