ਪੰਜਾਬ

punjab

ETV Bharat / state

ਸ਼ਬਦ ਗੁਰੂ ਯਾਤਰਾ ਦੇ ਪਠਾਨਕੋਟ ਪੁੱਜਣ 'ਤੇ ਨਿੱਘਾ ਸਵਾਗਤ। - soft news

550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਪਠਾਨਕੋਟ ਪੁੱਜੀ। ਸੈਂਕੜਿਆ ਦੀ ਗਿਣਤੀ 'ਚ ਸੰਗਤ ਨੇ ਸ਼ਬਦ ਗੁਰੂ ਯਾਤਰਾ ਦੇ ਦਰਸ਼ਨ ਕੀਤੇ। ਸੰਗਤਾਂ ਲਈ ਸ਼ਹਿਰ ਵਾਸੀਆ ਵਲੋਂ ਵੱਖ ਵੱਖ ਥਾਵਾਂ 'ਤੇ ਲੰਗਰ ਲਗਾਏ ਗਏ ਸਨ।

ਸ੍ਰੀ ਕਰਤਾਰਪੁਰ ਸਾਹਿਬ ਦੀ ਸਬਦ ਗੁਰੂ ਯਾਤਰਾ ਪਠਾਨਕੋਟ ਪੁਜੀ।

By

Published : Apr 2, 2019, 6:40 PM IST

ਪਠਾਨਕੋਟ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ਼ਬਦ ਗੁਰੂ ਯਾਤਰਾ ਪਠਾਨਕੋਟ ਪੁੱਜੀ। ਸ਼ਬਦ ਗੁਰੂ ਯਾਤਰਾ 7 ਜਨਵਰੀ ਨੂੰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਸ਼ੁਰੂ ਹੋਈ ਸੀ। ਸ਼ਬਦ ਗੁਰੂ ਯਾਤਰਾ ਦੇ ਪਠਾਨਕੋਟ ਪੁੱਜਣ 'ਤੇ ਕਈ ਧਾਰਮਕ 'ਤੇ ਸਮਾਜਕ ਜਥੇਬੰਦੀਆਂ ਨੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ।

ਸ਼ਬਦ ਗੁਰੂ ਯਾਤਰਾ

ਯਾਤਰਾ ਦੇ ਦਰਸ਼ਨਾਂ ਦੇ ਲਈ ਭਾਰੀ ਗਿਣਤੀ 'ਚ ਸੰਗਤ ਪੁੱਜੀ। ਯਾਤਰਾ ਦੇ ਨਾਲ ਆਈਆ ਸੰਗਤਾਂ ਲਈ ਸ਼ਹਿਰ ਵਾਸੀਆ ਨੇ ਵੱਖ ਵੱਖ ਥਾਵਾਂ 'ਤੇ ਲੰਗਰ ਲਗਾਏ ਹੋਏ ਸਨ। ਇਹ ਯਾਤਰਾ ਪੂਰਾ ਦਿਨ ਪਠਾਨਕੋਟ ਰੁਕੇਗੀ ਤੇ ਅਗਲੇ ਦਿਨ ਯਾਤਰਾ ਦੀਨਾਨਗਰ ਨੂੰ ਰਵਾਨਾ ਹੋਵੇਗੀ। ਇਸ ਬਾਰੇ ਸੰਗਤਾਂ ਨੇ ਕਿਹਾ ਕਿ ਸ਼ਬਦ ਗੁਰੂ ਯਾਤਰਾ ਦਾ ਦੀਦਾਰ ਕਰਕੇ ਉਨ੍ਹਾਂ ਦਾ ਜੀਵਨ ਸਫ਼ਲ ਹੋ ਗਿਆ ਹੈ।

ABOUT THE AUTHOR

...view details