ਪੰਜਾਬ

punjab

ETV Bharat / state

ਮਾਧੋਪੁਰ ਸਰਹੱਦ ਦੇ ਨਾਕੇ ਉੱਤੇ ਪੁਲਿਸ ਨੇ ਲਗਾਈ ਲੱਖਾਂ ਦੀ ਸਕੈਨਿੰਗ ਮਸ਼ੀਨ

ਪਠਾਨਕੋਟ ਦੇ ਮਾਧੋਪੁਰ ਸਰਹੱਦ ਉੱਤੇ ਪੁਲਿਸ ਵੱਲੋਂ 38 ਲੱਖ ਰੁਪਏ ਦੀ ਸਕੈਨਿੰਗ ਮਸ਼ੀਨ ਲਗਾਈ ਗਈ ਜਿਸ ਨਾਲ ਜੰਮੂ ਕਸ਼ਮੀਰ ਤੋਂ ਪਠਾਨਕੋਟ ਵੱਲ ਆ ਰਹੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾਵੇਗੀ।

ਫ਼ੋਟੋ।

By

Published : Nov 22, 2019, 7:10 PM IST

ਪਠਾਨਕੋਟ: ਮਾਧੋਪੁਰ ਸਰਹੱਦ ਉੱਤੇ ਹੁਣ ਜੰਮੂ ਕਸ਼ਮੀਰ ਤੋਂ ਪਠਾਨਕੋਟ ਆਉਣ ਵਾਲੀਆਂ ਸਾਰੀਆਂ ਗੱਡੀਆਂ ਦੇ ਬੈਗਾਂ ਨੂੰ ਚੈੱਕ ਕੀਤਾ ਜਾਵੇਗਾ। ਪਠਾਨਕੋਟ ਦੇ ਖ਼ਾਸ ਮੰਨੇ ਜਾਣ ਵਾਲੇ ਮਾਧੋਪੁਰ ਨਾਕੇ ਉੱਤੇ ਪੁਲਿਸ ਵੱਲੋਂ 38 ਲੱਖ ਰੁਪਏ ਦੀ ਸਕੈਨਿੰਗ ਮਸ਼ੀਨ ਲਗਾਈ ਗਈ ਜਿਸ ਦੇ ਰਾਹੀਂ ਜੰਮੂ ਕਸ਼ਮੀਰ ਤੋਂ ਪਠਾਨਕੋਟ ਵੱਲ ਆ ਰਹੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾਵੇਗੀ।

ਵੇਖੋ ਵੀਡੀਓ

ਪਹਿਲਾਂ ਨਾਕੇ ਉੱਤੇ ਸਿਰਫ਼ ਸੀਸੀਟੀਵੀ ਕੈਮਰੇ ਲਗਾਏ ਗਏ ਸਨ ਅਤੇ ਮੁਲਾਜ਼ਮਾਂ ਵੱਲੋਂ ਗੱਡੀ ਵਿੱਚ ਪਏ ਸਮਾਨ ਦੀ ਖੁਦ ਚੈਕਿੰਗ ਕੀਤੀ ਜਾਂਦੀ ਸੀ ਪਰ ਹੁਣ ਸਕੈਨਿੰਗ ਮਸ਼ੀਨ ਵੱਲੋਂ ਸਾਰੀਆਂ ਗੱਡੀਆਂ ਦੇ ਸਾਮਾਨ ਦੀ ਬਰੀਕੀ ਨਾਲ ਸਕੈਨਿੰਗ ਕੀਤੀ ਜਾਵੇਗੀ।

ਅਜਿਹਾ ਕਰਕੇ ਸੁਰੱਖਿਆ ਨੂੰ ਪੁਖਤਾ ਬਣਾਇਆ ਜਾਵੇਗਾ ਅਤੇ ਹਥਿਆਰ ਜਾਂ ਗੋਲਾ ਬਰੂਦ ਨੂੰ ਹੁਣ ਆਸਾਨੀ ਨਾਲ ਫੜਿਆ ਜਾ ਸਕੇਗਾ। ਇਸ ਮਸ਼ੀਨ ਦਾ ਉਦਘਾਟਨ ਬਾਰਡਰ ਰੇਂਜ ਦੇ ਆਈਜੀ ਐਸਪੀਐਸ ਪਰਮਾਰ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ ਪਠਾਨਕੋਟ ਦੇ ਐਸਐਸਪੀ ਅਤੇ ਬਾਕੀ ਪੁਲਿਸ ਅਧਿਕਾਰੀ ਵੀ ਨਾਕੇ ਉੱਤੇ ਤੈਨਾਤ ਰਹੇ। ਨਾਕੇ ਉੱਤੇ ਤੈਨਾਤ ਮੁਲਾਜ਼ਮਾਂ ਨੂੰ ਇਸ ਮਸ਼ੀਨ ਨੂੰ ਚਲਾਉਣ ਦੇ ਲਈ ਟ੍ਰੇਨਿੰਗ ਦਿੱਤੀ ਗਈ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ ਜੀ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਕਾਫੀ ਮੁਸਤੈਦ ਹੈ ਅਤੇ ਪੰਜਾਬ ਦਾ ਮਾਧੋਪੁਰ ਅਜਿਹਾ ਪਹਿਲਾ ਨਾਕਾ ਹੈ ਜਿਸ ਵਿੱਚ ਸਕੈਨਿੰਗ ਮਸ਼ੀਨ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਸਕੈਨਿੰਗ ਮਸ਼ੀਨ ਨਾਕੇ ਉੱਤੇ ਲਗਾਈ ਗਈ ਹੈ ਜਿਸ ਨਾਲ ਗੱਡੀ ਵਿੱਚ ਪਏ ਸਮਾਨ ਨੂੰ ਆਸਾਨੀ ਨਾਲ ਸਕੈਨ ਕੀਤਾ ਜਾ ਸਕੇਗਾ।

ABOUT THE AUTHOR

...view details