ਪਠਾਨਕੋਟ: ਅੱਜ ਸਵੇਰ ਯਾਨੀ ਕਿ ਸ਼ਨਿੱਚਰਵਾਰ ਨੂੰ ਪਠਾਨਕੋਟ ਲਾਮੀਨੀ ਭਦਰੋਆ ਵਿਖੇ ਮੀਂਹ ਪਿਆ। ਮੀਂਹ ਪੈਣ ਨਾਲ ਸ਼ਹਿਰ ਦੀਆਂ ਸੜਕਾਂ ਪਾਣੀ-ਪਾਣੀ ਹੋ ਗਈਆਂ ਹਨ ਜਿਸ ਨਾਲ ਪ੍ਰਸ਼ਾਸਨ ਦੀ ਮੌਨਸੂਨ ਦੌਰਾਨ ਕੀਤੀ ਤਿਆਰੀ ਦੀ ਪੋਲ ਖੁੱਲ੍ਹ ਗਈ।
ਸਥਾਨਕ ਵਾਸੀ ਨੇ ਕਿਹਾ ਕਿ ਇੱਕ ਪਾਸੇ ਮੀਂਹ ਪੈਣ ਨਾਲ ਗਰਮੀ ਤੋਂ ਤਾਂ ਰਾਹਤ ਮਿਲਦੀ ਹੈ ਤੇ ਦੂਜੇ ਪਾਸੇ ਇਹ ਮੀਂਹ ਸਥਾਨਕ ਵਾਸੀਆਂ ਲਈ ਮੁਸੀਬਤ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਮੌਨਸੂਨ ਦੇ ਦਿਨਾਂ ਵਿੱਚ ਲਾਮੀਨੀ ਭਦਰੋਆ ਵਿਖੇ ਮੀਂਹ ਪੈਣ ਨਾਲ ਸੜਕਾਂ ਪਾਣੀ ਨਾਲ ਭਰ ਜਾਂਦੀਆਂ ਹਨ ਜਿਸ ਨਾਲ ਰਾਹਗੀਰਾਂ ਨੂੰ ਆਉਣ-ਜਾਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੜਕਾਂ ਉੱਤੇ ਖੜਿਆ ਮੀਂਹ ਵਾਲਾ ਪਾਣੀ ਸਥਾਨਕ ਵਾਸੀਆਂ ਦੇ ਘਰ ਅੰਦਰ ਤੱਕ ਚਲਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਵੀ ਦਿੱਕਤਾਂ ਹੁੰਦੀਆਂ ਹਨ।