ਇਸ ਮਾਮਲੇ ਨੂੰ ਭਖਦਿਆਂ ਵੇਖ ਸਕੂਲ ਪ੍ਰਸ਼ਾਸਨ ਨੇ ਅੱਜ ਬੱਚਿਆਂ ਦੇ ਮਾਪਿਆਂ ਨਾਲ ਬੈਠਕ ਰੱਖੀ ਸੀ ਪਰ ਮਾਮਲੇ ਦਾ ਹੱਲ ਨਾ ਨਿਕਲਣ ਕਾਰਨ ਅੱਜ ਮੁੜ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੇ ਬਾਹਰ ਲਿੰਕ ਰੋਡ ਰੋਕ ਕੇ ਸਕੂਲ ਵਿਰੁੱਧ ਪ੍ਰਦਰਸ਼ਨ ਕੀਤਾ। ਦੋ ਘੰਟੇ ਰੋਡ ਜਾਮ ਕਰਨ ਤੋਂ ਬਾਅਦ ਉਨ੍ਹਾਂ ਸਕੂਲ ਨੂੰ ਚੇਤਾਵਨੀ ਦਿੱਤੀ ਅਤੇ ਆਪਣਾ ਧਰਨਾ ਖ਼ਤਮ ਕੀਤਾ।
ਫੀਸਾਂ ਵਧਾਏ ਜਾਣ 'ਤੇ ਨਿੱਜੀ ਸਕੂਲਾਂ ਵਿਰੁੱਧ ਲੋਕਾਂ ਨੇ ਕੀਤਾ ਪ੍ਰਦਰਸ਼ਨ
ਪਠਾਨਕੋਟ: ਜ਼ਿਲ੍ਹੇ 'ਚ ਨਿੱਜੀ ਸਕੂਲਾਂ ਵੱਲੋਂ ਵਧਾਈਆਂ ਜਾ ਰਹੀਆਂ ਫੀਸਾਂ ਦਾ ਮਾਮਲਾ ਦਿਨ-ਬ-ਦਿਨ ਭੱਖਦਾ ਜਾ ਰਿਹਾ ਹੈ। ਇਸ ਦਾ ਤਾਜ਼ਾ ਮਾਮਲਾ ਸੁਜਾਨਪੁਰ-ਪਠਾਨਕੋਟ ਰੋਡ 'ਤੇ ਵੇਖਣ ਨੂੰ ਮਿਲਿਆ ਜਿੱਥੇ ਬੀਤੇ ਦਿਨੀਂ ਨਿੱਜੀ ਸਕੂਲ ਵੱਲੋਂ ਫੀਸਾਂ ਵਧਾਏ ਜਾਣ 'ਤੇ ਸਕੂਲ 'ਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।
ਫੀਸਾਂ ਵਧਾਏ ਜਾਣ 'ਤੇ ਨਿੱਜੀ ਸਕੂਲਾਂ ਵਿਰੁੱਧ ਲੋਕਾਂ ਨੇ ਕੀਤਾ ਪ੍ਰਦਰਸ਼ਨ
ਇਸ ਮਾਮਲੇ 'ਚ ਜਦੋਂ ਸਕੂਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਹਿੰਗਾਈ ਵੱਧ ਰਹੀ ਹੈ ਜਿਸ ਕਾਰਨ ਉਨ੍ਹਾਂ ਫੀਸਾਂ ਵਧਾਈਆਂ ਹਨ ਜੋ ਕਿ ਲੋਕਾਂ ਦੇ ਧਰਨਾ ਦੇਣ 'ਤੇ ਘੱਟ ਨਹੀਂ ਕੀਤੀਆਂ ਜਾ ਸਕਦੀਆਂ।