ਪੰਜਾਬ

punjab

By

Published : Mar 15, 2022, 2:09 PM IST

ETV Bharat / state

ਪੰਜਾਬ ’ਚ ਆਪ ਦੀ ਸਰਕਾਰ ਬਣਨ ’ਤੇ ਪਠਾਨਕੋਟ ਦੇ ਲੋਕ ਚਿੰਤਤ, ਇਹ ਹੈ ਵਜ੍ਹਾਂ

ਪਠਾਨਕੋਟ ਦੀ ਸਿਆਸਤ ਇਸ ਸਮੇਂ ਤਿੰਨ ਹੱਥਾਂ ਚ ਹੈ। ਜੀ ਹਾਂ ਪਠਾਨਕੋਟ ਦਾ ਵਿਧਾਇਕ ਭਾਜਪਾ ਦੇ ਅਸ਼ਵਨੀ ਸ਼ਰਮਾ ਹਨ ਜਦਕਿ ਨਗਰ ਨਿਗਮ ਚ ਕਾਂਗਰਸ ਦਾ ਮੇਅਰ ਹੈ ਅਤੇ ਸਰਕਾਰ ਆਮ ਆਦਮੀ ਪਾਰਟੀ ਦੀ ਹੈ। ਜਿਸ ਕਾਰਨ ਲੋਕ ਚਿੰਤਾ ’ਚ ਹਨ।

ਪਠਾਨਕੋਟ ਦੇ ਲੋਕ ਚਿੰਤਤ
ਪਠਾਨਕੋਟ ਦੇ ਲੋਕ ਚਿੰਤਤ

ਪਠਾਨਕੋਟ:ਇੱਕ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨਸਭਾ ਚੋਣਾਂ 2022 ’ਚ 92 ਸੀਟਾਂ ਹਾਸਿਲ ਕਰਕੇ ਇਤਿਹਾਸਿਕ ਜਿੱਤ ਹਾਸਿਲ ਕੀਤੀ। ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਲੋਕਾਂ ਨੂੰ ਵੀ ਆਸ ਹੈ ਕਿ ਇਹ ਪਾਰਟੀ ਹੁਣ ਉਨ੍ਹਾਂ ਦੇ ਲਈ ਕੁਝ ਜਰੂਰ ਕਰੇਗੀ। ਉੱਥੇ ਹੀ ਦੂਜੇ ਪਾਸੇ ਪਠਾਨਕੋਟ ਵਿਖੇ ਲੋਕ ਚਿੰਤਾ ’ਚ ਨਜ਼ਰ ਆ ਰਹੇ ਹਨ। ਨਾਲ ਹੀ ਲੋਕ ਸੋਚ ਰਹੇ ਹਨ ਕਿ ਉਨ੍ਹਾਂ ਦੇ ਹਲਕੇ ਦਾ ਵਿਕਾਸ ਕੌਣ ਕਰਾਵੇਗਾ।

ਪਠਾਨਕੋਟ ਦੇ ਲੋਕ ਚਿੰਤਤ

ਦੱਸ ਦਈਏ ਕਿ ਪਠਾਨਕੋਟ ਦੇ ਵਿੱਚ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਅਤੇ ਪਠਾਨਕੋਟ ਦੀ ਸੀਟ ਤੇ ਭਾਜਪਾ ਦਾ ਕਬਜ਼ਾ ਹੈ ਜੋ ਕਿ ਭਾਜਪਾ ਦੇ ਵਿਧਾਇਕ ਪਠਾਨਕੋਟ ਦੀ ਵਾਗਡੋਰ ਸੰਭਾਲਣਗੇ ਅਤੇ ਸਭ ਤੋਂ ਵੱਡੀ ਗੱਲ ਕਿ ਇੱਥੇ ਨਗਰ ਨਿਗਮ ਦੇ ਉੱਪਰ ਕਾਂਗਰਸ ਦਾ ਕਬਜ਼ਾ ਹੈ ਅਤੇ ਨਗਰ ਨਿਗਮ ਦਾ ਮੇਅਰ ਕਾਂਗਰਸ ਦਾ ਹੈ ਉੱਥੇ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਲੋਕ ਚਿੰਤਾ ’ਚ ਹਨ।

ਉੱਥੇ ਹੀ ਜਦੋ ਸਥਾਨਕ ਲੋਕਾਂ ਦੇ ਨਾਲ ਗੱਲ ਕੀਤੀ ਗਈ ਅਤੇ ਉਨ੍ਹਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਠਾਨਕੋਟ ਤਾਂ ਹੁਣ ਰਾਮ ਭਰੋਸੇ ਹੀ ਹੈ ਕਿਉਂਕਿ ਇਸ ਦੇ ਵਿੱਚ ਭਾਜਪਾ ਦਾ ਵਿਧਾਇਕ ਨਗਰ ਨਿਗਮ ਤੇ ਕਾਂਗਰਸ ਦਾ ਮੇਅਰ ਅਤੇ ਪੰਜਾਬ ਦੇ ਵਿੱਚ ਆਪ ਦੀ ਸੱਤਾ ਤੇ ਕਾਬਜ਼ ਹੈ ਜਿਸ ਦੇ ਚੱਲਦੇ ਲੋਕ ਹੁਣ ਇਹਨਾਂ ਵੱਲ ਦੇਖ ਰਹੇ ਹਨ ਕਿ ਆਖਿਰ ਪਠਾਨਕੋਟ ਦਾ ਵਿਕਾਸ ਕੌਣ ਕਰੇਗਾ। ਇਸ ਦੇ ਬਾਵਜੁਦ ਫਿਰ ਵੀ ਲੋਕਾਂ ਨੇ ਇਨ੍ਹਾਂ ਤਿੰਨਾਂ ਪਾਰਟੀਆਂ ਤੋਂ ਕਈ ਉਮੀਦਾਂ ਲਗਾਈਆਂ ਹੋਈਆਂ ਹਨ।

ਇਹ ਵੀ ਪੜੋ:ਚੁਣੌਤੀਆਂ ਨਾਲ ਭਰਿਆ ਭਗਵੰਤ ਮਾਨ ਦਾ ਇਹ ਸਾਲ, ਜਾਣੋ ਕੀ ਕਹਿੰਦੀ ਹੈ ਕੁੰਡਲੀ

ABOUT THE AUTHOR

...view details