ਪਠਾਨਕੋਟ: ਹਿੰਦੂ ਕੋਆਪ੍ਰੇਟਿਵ ਬੈਂਕ ਦੀਵਾਲੀਆ ਹੋਣ ਦੀ ਕਗਾਰ 'ਤੇ ਹੈ ਜਿਸ ਵਜ੍ਹਾ ਨਾਲ ਇਨ੍ਹੀਂ ਦਿਨੀਂ ਇਹ ਬੈਂਕ ਸੁਰਖੀਆਂ ਵਿੱਚ ਹੈ। ਬੈਂਕ ਵਿੱਚ ਕਰੀਬ ਪੰਦਰਾਂ ਹਜ਼ਾਰ ਸ਼ੇਅਰ ਹੋਲਡਰ ਅਤੇ ਨੱਬੇ ਹਜ਼ਾਰ ਦੇ ਕਰੀਬ ਖਾਤਾਧਾਰਕ ਪੈਸੇ ਬੈਂਕ ਵਿੱਚੋਂ ਆਪਣੇ ਪਾਸੇ ਵਾਪਸ ਲੈਣ ਲਈ ਪਿਛਲੇ ਕਰੀਬ 6 ਮਹੀਨੇ ਤੋਂ ਸੰਘਰਸ਼ ਕਰਦੇ ਆ ਰਹੇ ਹਨ।
ਹਿੰਦੂ ਕੋਆਪ੍ਰੇਟਿਵ ਬੈਂਕ ਦੇ ਖਾਤਾਧਾਰਕਾਂ ਨੇ ਕੀਤਾ ਵਿਧਾਇਕ ਦੇ ਘਰ ਦਾ ਘਿਰਾਓ - ਪਠਾਨਕੋਟ ਹਿੰਦੂ ਕੋਆਪ੍ਰੇਟਿਵ ਬੈਂਕ
ਤਹਿਤ ਸ਼ੁੱਕਰਵਾਰ ਨੂੰ ਹਿੰਦੂ ਕੋਆਪ੍ਰੇਟਿਵ ਬੈਂਕ ਦੇ ਖਾਤਾਧਾਰਕਾਂ ਨੇ ਇਕੱਠੇ ਹੋ ਕੇ ਸੁਜਾਨਪੁਰ ਹਲਕੇ ਦੇ ਵਿਧਾਇਕ ਦਿਨੇਸ਼ ਸਿੰਘ ਬੱਬੂ ਦੇ ਘਰ ਦਾ ਘਿਰਾਓ ਕੀਤਾ ਅਤੇ ਬੈਂਕ ਵਿੱਚੋਂ ਆਪਣੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ।
ਇਸਦੇ ਬਾਵਜੂਦ ਇਨ੍ਹਾਂ ਖਾਤਾਧਾਰਕਾਂ ਦੀ ਜੇਬ ਖਾਲੀ ਹੈ ਜਿਸ ਤਹਿਤ ਸ਼ੁੱਕਰਵਾਰ ਨੂੰ ਇਨ੍ਹਾਂ ਖਾਤਾਧਾਰਕਾਂ ਨੇ ਇਕੱਠੇ ਹੋ ਕੇ ਸੁਜਾਨਪੁਰ ਹਲਕੇ ਦੇ ਵਿਧਾਇਕ ਦਿਨੇਸ਼ ਸਿੰਘ ਬੱਬੂ ਦੇ ਘਰ ਦਾ ਘਿਰਾਓ ਕੀਤਾ ਅਤੇ ਬੈਂਕ ਵਿੱਚੋਂ ਆਪਣੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਬੈਂਕ ਵੱਲੋਂ ਜਰੂਰਤ ਤੋਂ ਜ਼ਿਆਦਾ ਮੁਲਾਜ਼ਮ ਵੀ ਰੱਖੇ ਜਾਣਾ ਦਿਵਾਲੀਏ ਦਾ ਮੁੱਖ ਕਾਰਨ ਹੈ।
ਇਸ ਮੌਕੇ 'ਤੇ ਇਨ੍ਹਾਂ ਖਾਤਾਧਾਰਕਾਂ ਨੇ ਦਿਨੇਸ਼ ਬੱਬੂ ਨੂੰ ਪਿਛਲੇ ਲੰਬੇ ਸਮੇਂ ਤੋਂ ਦਿੱਤੇ ਜਾ ਰਹੇ ਧਰਨੇ ਦੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਬੈਂਕ ਵਿੱਚੋਂ ਆਪਮੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ। ਉੱਥੇ ਹੀ ਦੂਜੇ ਪਾਸੇ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਕਿਹਾ ਹੈ ਕਿ ਸਰਕਾਰ ਨੂੰ ਇਸ ਵਿੱਚ ਆਪ ਦਖਲ ਕਰਦੇ ਹੋਏ ਜੋ ਡਿਫਾਲਟਰ ਹਨ ਉਨ੍ਹਾਂ ਦੀ ਜ਼ਮੀਨਾਂ ਨੂੰ ਨਿਲਾਮ ਕਰਕੇ ਇਨ੍ਹਾਂ ਖਾਤਾਧਾਰਕਾਂ ਦੇ ਬਣਦੇ ਪੈਸੇ ਇਨ੍ਹਾਂ ਨੂੰ ਵਾਪਸ ਦੇਣੇ ਚਾਹੀਦੇ ਹਨ ਅਤੇ ਸਰਕਾਰ ਦਾ ਫਰਜ਼ ਹੈ ਕਿ ਇਨ੍ਹਾਂ ਦੇ ਪੈਸੇ ਵਾਪਸ ਦਵਾਵੇ।