ਪੰਜਾਬ

punjab

By

Published : Aug 26, 2019, 11:09 PM IST

ETV Bharat / state

ਹੁਣ ਬੱਸ ਸਟੈਂਡ 'ਤੇ ਮਿਲੇਗੀ ਮੁਫ਼ਤ ਵਾਈ-ਫਾਈ ਦੀ ਸਹੂਲਤ

ਪਠਾਨਕੋਟ ਬੱਸ ਸਟੈਂਡ 'ਤੇ ਮੁਫ਼ਤ ਵਾਈ ਫਾਈ ਸਿਸਟਮ ਸ਼ੁਰੂ ਕੀਤਾ ਗਿਆ ਹੈ। ਬੱਸ ਸਟੈਂਡ 'ਤੇ ਮੁਫ਼ਤ ਵਾਈ ਫਾਈ ਨਾਲ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਫਾਇਦਾ ਮਿਲੇਗਾ।

ਪਠਾਨਕੋਟ

ਪਠਾਨਕੋਟ: ਬੱਸ ਸਟੈਂਡ 'ਤੇ ਹੁਣ ਮੁਫ਼ਤ ਵਾਈ ਫਾਈ ਸਿਸਟਮ ਸ਼ੁਰੂ ਕੀਤਾ ਗਿਆ ਹੈ। ਇਹ ਵਾਈ ਫਾਈ ਸਿਸਟਮ ਬੀ.ਐੱਸ.ਐੱਨ.ਐੱਲ ਦੀ ਮਦਦ ਨਾਲ ਸ਼ੁਰੂ ਹੋਇਆ ਹੈ। ਪਠਾਨਕੋਟ ਬੱਸ ਸਟੈਂਡ 'ਤੇ ਫਰੀ ਵਾਈ ਫਾਈ ਨਾਲ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਫਾਇਦਾ ਮਿਲੇਗਾ ਜਿੱਥੇ ਕਿ ਹਰ ਕੰਪਨੀ ਗ੍ਰਾਹਕ ਨੂੰ ਆਪਣੇ ਵੱਲ ਖਿੱਚਣ ਲਈ ਮੁਫ਼ਤ ਇੰਟਰਨੇਟ ਸੇਵਾ ਦੇ ਰਹੀ ਹੈ ਅਤੇ ਗ੍ਰਾਹਕ ਵੀ ਇੰਟਰਨੇਟ ਦੀ ਫਰੀ ਸੇਵਾ ਲੈਣ ਲਈ ਕਈ ਤਰ੍ਹਾਂ ਦੇ ਪਲੈਨ ਲੈਂਦੇ ਹਨ ਉੱਥੇ ਹੀ ਕਈ ਵਿਭਾਗ ਵੀ ਅਜਿਹੇ ਹਨ ਜੋ ਕਿ ਆਪਣੇ ਗ੍ਰਾਹਕਾਂ ਨੂੰ ਫਰੀ ਇੰਟਰਨੇਟ ਦੀ ਸੇਵਾ ਦੇ ਰਹੀਆਂ ਹਨ।

ਵੀਡੀਓ

ਪਠਾਨਕੋਟ ਰੋਡਵੇਜ ਨੇ ਬੀ.ਐਸ.ਐਨ.ਐਲ ਦੇ ਸਹਿਯੋਗ ਨਾਲ ਪਠਾਨਕੋਟ ਬੱਸ ਸਟੈਂਡ ਉੱਪਰ ਮੁਫ਼ਤ ਵਾਈ ਫਾਈ ਸੇਵਾ ਸ਼ੁਰੂ ਕੀਤੀ ਹੈ ਜਿਸ ਦਾ ਗ੍ਰਾਹਕ ਨੂੰ ਖੂਬ ਫਾਇਦਾ ਮਿਲੇਗਾ।

ਇਹ ਵੀ ਪੜੋ: ਸਿਹਤ ਮੰਤਰੀ ਨੇ ਜਨ ਔਸ਼ਧੀ ਕੇਂਦਰ ਦਾ ਕੀਤਾ ਉਦਘਾਟਨ

ਇਸ ਬਾਰੇ ਗੱਲ ਕਰਦੇ ਹੋਏ ਸਟੇਸ਼ਨ ਸੁਪਰੀਟੈਡ ਸੋਮ ਰਾਜ ਨੇ ਕਿਹਾ ਕਿ ਬੀ.ਐੱਸ.ਐੱਨ.ਐੱਲ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੋ ਸਕਿਆ ਹੈ।

ABOUT THE AUTHOR

...view details