ਪਠਾਨਕੋਟ :ਪਿੰਡ ਕਰੋਲੀ ਵਿਖੇ ਇੱਕ ਸਾਬਕਾ ਫ਼ੌਜੀ ਦੀ ਲਾਸ਼ ਮਿਲਣ ਨਾਲ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਜਾਣਕਾਰੀ ਮੁਤਾਬਕ ਸਾਬਕਾ ਸੂਬੇਦਾਰ ਰਾਤ ਨੂੰ ਪਸ਼ੂਆਂ ਦੇ ਕਮਰੇ ਵਿੱਚ ਸੌਂਣ ਲਈ ਗਿਆ ਸੀ। ਸਵੇਰ ਦੇ ਸਮੇਂ ਜਦ ਉਸ ਦਾ ਭਤੀਜਾ ਉਸ ਨੂੰ ਉਠਾਉਣ ਲਈ ਉਥੇ ਪੁਜਾ ਤਾਂ ਉਸ ਨੇ ਉਥੇ ਸੂਬੇਦਾਰ ਦੀ ਖ਼ੂਨ ਨਾਲ ਭਿੱਜੀ ਲਾਸ਼ ਵੇਖੀ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਪਿੰਡ ਵਾਸੀਆਂ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਸੂਬੇਦਾਰ ਦੀ ਲਾਸ਼ ਵੇਖੀ ਤਾਂ ਉਸ ਦੇ ਹੱਥ ਬੰਨੇ ਹੋਏ ਸਨ ਅਤੇ ਤੇਜਧਾਰ ਹਥਿਆਰ ਦੇ ਨਿਸ਼ਾਨ ਮਿਲੇ ਹਨ। ਇਸ ਦੇ ਨਾਲ ਇਹ ਸਾਫ਼ ਪਤਾ ਲਗਦਾ ਹੈ ਕਿ ਸੂਬੇਦਾਰ ਦਾ ਕਤਲ ਕੀਤਾ ਗਿਆ ਹੈ।
ਪੁਲਿਸ ਨੇ ਮੌਕੇ ਤੇ ਪੁਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵੱਲੋਂ ਇਹ ਮਾਮਲਾ ਕਤਲ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।