ਪੰਜਾਬ

punjab

ETV Bharat / state

ਪਠਾਨਕੋਟ ਵਿੱਚ ਦੋਹਰਾ ਕਤਲ ਕਾਂਡ, ਘਰ 'ਚ ਇਕੱਲੇ ਰਹਿੰਦੇ ਪਤੀ ਪਤਨੀ ਦਾ ਕਤਲ

ਪਠਾਨਕੋਟ ਦੇ ਪਿੰਡ ਮਾਨਵਾਲ ਵਿੱਚ ਦੋਹਰੇ ਕਤਲ ਦੀ ਘਟਨਾ ਵਾਪਰੀ ਹੈ, ਪਹਿਲੇ ਨਜ਼ਰੇ ਚੋਰੀ ਦੀ ਘਟਨਾ ਲੱਗਦੀ ਹੈ। ਦੋਨੇ ਪਤੀ ਪਤਨੀ ਘਰ ਵਿੱਚ ਮ੍ਰਿਤਕ ਪਾਏ ਗਏ ਹਨ। ਬਜ਼ੁਰਗ ਘਰ ਵਿੱਚ ਇਕੱਲੇ ਰਹਿੰਦੇ ਸੀ।

Double murder case in Pathankot
ਪਠਾਨਕੋਟ ਵਿੱਚ ਦੋਹਰਾ ਕਤਲ ਕਾਂਡ

By

Published : Jun 9, 2023, 10:59 AM IST

ਪਠਾਨਕੋਟ ਵਿੱਚ ਦੋਹਰਾ ਕਤਲ ਕਾਂਡ

ਪਠਾਨਕੋਟ:ਪਠਾਨਕੋਟ ਦੇ ਪਿੰਡ ਮਾਨਵਾਲ 'ਚ ਦੋਹਰਾ ਕਤਲ ਹੋਇਆ ਹੈ। ਬਜ਼ੁਰਗ ਜੋੜਾ ਘਰ ਵਿੱਚ ਇਕੱਲਾ ਸੀ, ਜਦੋਂ ਉਨ੍ਹਾਂ ਦਾ ਕਤਲ ਹੋਇਆ, ਪਤੀ-ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਹੈ। ਜੋੜੇ ਦੇ 2 ਬੇਟੇ ਇੰਗਲੈਂਡ 'ਚ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਧੀ ਚੰਡੀਗੜ੍ਹ ਪੜ੍ਹਦੀ ਹੈ। ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੋਹਰਾ ਕਤਲ ਕਾਂਡ:ਜ਼ਿਲ੍ਹੇ ਵਿੱਚ ਅਪਰਾਧਿਕ ਘਟਨਾਵਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਬੀਤੀ ਰਾਤ ਜ਼ਿਲ੍ਹੇ ਦੇ ਪਿੰਡ ਮਾਨਵਾਲ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜ਼ਿਲ੍ਹੇ ਦੇ ਪਿੰਡ ਮਨਵਾਲ ਦਾ ਬਜ਼ੁਰਗ ਜੋੜਾ ਰਾਤ ਨੂੰ ਆਪਣੇ ਘਰ ਸੁੱਤੇ ਪਏ ਸਨ ਕਿ ਕਿਸੇ ਅਣਪਛਾਤੇ ਲੋਕਾਂ ਨੇ ਘਰ ਅੰਦਰ ਵੜ ਕੇ ਤੋੜ-ਭੰਨ ਕੇ ਕੀਤੀ। ਇਸ ਦੋਹਰੇ ਕਤਲ ਨੂੰ ਅੰਜਾਮ ਦਿੱਤਾ, ਦੱਸ ਦੇਈਏ ਕਿ ਦੋਹਰੇ ਕਤਲ ਦੇ ਸਮੇਂ ਬਜ਼ੁਰਗ ਜੋੜਾ ਘਰ 'ਚ ਇਕੱਲਾ ਸੀ। ਇਸ ਵਾਰਦਾਤ ਨੂੰ ਕਿਸ ਨੇ ਅਤੇ ਕਿਉਂ ਵਾਰਦਾਤ ਨੂੰ ਅੰਜਾਮ ਦਿੱਤਾ, ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਬਜ਼ੁਰਗ ਜੋੜੇ ਦੇ ਦੋ ਬੇਟੇ ਅਤੇ ਇਕ ਬੇਟੀ ਹੈ ਬੇਟਾ ਇੰਗਲੈਂਡ 'ਚ ਹੈ ਅਤੇ ਬੇਟੀ ਚੰਡੀਗੜ੍ਹ 'ਚ ਪੜ੍ਹਦੀ ਹੈ ਜਿਸ ਕਾਰਨ ਦੋਵੇਂ ਘਰ 'ਚ ਇਕੱਲੇ ਸਨ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਰਿਸ਼ਤੇਦਾਰਾਂ 'ਤੇ ਹੀ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਸੋਨੇ ਦੇ ਗਹਿਣੇ ਅਤੇ ਨਗਦੀ ਗਾਇਬ: ਇਸ ਸਬੰਧੀ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਾਤ ਕਰੀਬ 10 ਵਜੇ ਉਨ੍ਹਾਂ ਨੂੰ ਫੋਨ ਰਾਹੀਂ ਇਸ ਘਟਨਾ ਦੀ ਜਾਣਕਾਰੀ ਮਿਲੀ। ਜਦੋਂ ਉਹ ਪਹੁੰਚੇ ਤਾਂ ਦੋਵੇਂ ਪਤੀ-ਪਤਨੀ ਦੀਆਂ ਲਾਸ਼ਾਂ ਖੂਨ ਨਾਲ ਲੱਥ-ਪੱਥ ਪਈਆਂ ਸਨ। ਉਨ੍ਹਾਂ ਦੇ ਸਿਰ 'ਤੇ ਬੁਰੀ ਤਰ੍ਹਾਂ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬਜ਼ੁਰਗ ਦੇ ਪਰਸ 'ਚੋਂ ਪੈਸੇ ਗਾਇਬ ਸਨ ਜਦਕਿ ਉਸ ਦੀ ਪਤਨੀ ਦੇ ਪਹਿਨੇ ਹੋਏ ਸੋਨੇ ਦੇ ਗਹਿਣੇ ਵੀ ਗਾਇਬ ਸਨ। ਇਸ ਮੌਕੇ ਉਨ੍ਹਾਂ ਪੁਲਸ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਦਾ ਭੇਤ ਦੋਹਰੇ ਕਤਲ ਕਾਂਡ ਨੂੰ ਜਲਦੀ ਹੱਲ ਕੀਤਾ ਜਾਵੇ ਅਤੇ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।

ਮਾਮਲੇ ਦੀ ਜਾਂਚ ਸ਼ੁਰੂ:ਇਸ ਸਬੰਧੀ ਜਦੋਂ ਸਬੰਧਿਤ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਸਾਨੂੰ ਇਸ ਦੋਹਰੇ ਕਤਲ ਕਾਂਡ ਸਬੰਧੀ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ, ਫਿਲਹਾਲ ਕਤਲ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details