ਪਠਾਨਕੋਟ:ਆਏ ਦਿਨੀਂ ਗੋਲੀ ਲੱਗਣ ਨਾਲ ਮੌਤ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਥੇ ਹੀ ਬੰਦੂਕ ਸਾਫ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਨਾਲ ਬਹੁਤ ਸਾਰੀਆਂ ਮੌਤਾਂ ਹੋਣ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ, ਉਥੇ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਦਰਾਅਸਰਪੰਜਾਬ-ਜੰਮੂ ਕਸ਼ਮੀਰ ਸਰਹੱਦ ‘ਤੇ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਦੀ ਮੌਤ (DEATH) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਆਪਣੀ ਹੀ ਬੰਦੂਕ ਦੀ ਸਫ਼ਾਈ ਦੌਰਾਨ ਗੋਲੀ ਚੱਲਣ ਕਾਰਨ ਮੌਤ ਹੋਈ ਹੈ।
ਇਹ ਵੀ ਪੜੋ: ਵਰ੍ਹਦੇ ਮੀਂਹ ’ਚ ਟਿਕੈਤ ਨੇ ਟੈਂਟਾਂ ਦਾ ਲਿਆ ਜਾਇਜ਼ਾ, ਕਹੀ ਵੱਡੀ ਗੱਲ...
ਮ੍ਰਿਤਕ ਪੁਲਿਸ ਮੁਲਾਜ਼ਮ ਪੰਜਾਬ ਪੁਲਿਸ ਵਿੱਚ ਬਤੌਰ ਏ.ਐੱਸ.ਆਈ (ASI) ਤੈਨਾਤ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ। ਜਿਥੇ ਲਾਸ਼ ਦਾ ਪੋਸਟਮਾਰਟ ਕੀਤਾ ਜਾ ਰਿਹਾ ਹੈ।
ਅਚਾਨਕ ਗੋਲੀ ਚੱਲਣ ਨਾਲ ASI ਦੀ ਮੌਤ ਉਧਰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਰਵਿੰਦਰ ਸਿੰਘ ਨੇ ਕਿਹਾ, ਕਿ ਜਦੋਂ ਮ੍ਰਿਤਕ ਡਿਊਟੀ (Duty) ਲਈ ਤਿਆਰ ਹੋ ਰਿਹਾ ਸੀ, ਤਾਂ ਉਸ ਸਮੇਂ ਉਹ ਆਪਣੀ ਬੰਦੂਕ ਨੂੰ ਸਾਫ਼ ਕਰ ਰਿਹਾ ਸੀ, ਜਿਸ ਦੌਰਾਨ ਅਚਾਨਕ ਬੰਦੂਕ ‘ਚੋਂ ਗੋਲੀ ਚੱਲ ਗਈ ਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ:ਰੇਲਵੇ ਸਟੇਸ਼ਨ 'ਤੇ ਬੈਗ ਵਿੱਚੋਂ ਮਿਲੇ ਕਾਰਤੂਸ ਤੇ ਹਥਿਆਰ