ਪੰਜਾਬ

punjab

ETV Bharat / state

ਪੰਜਾਬ-ਕਸ਼ਮੀਰ ਨੂੰ ਜੋੜਨ ਵਾਲੇ ਰੇਲਵੇ ਪੁਲ ਨੂੰ ਖ਼ਤਰਾ

ਪਠਾਨਕੋਟ ਵਿੱਚ ਪੰਜਾਬ-ਕਸ਼ਮੀਰ ਨੂੰ ਜੋੜਨ ਵਾਲੇ ਰਾਵੀ ਦਰਿਆ 'ਤੇ ਬਣੇ ਪੁਲ ਦੇ ਹੇਠਾਂ ਤੋਂ ਕ੍ਰੇਸ਼ਰ ਮਾਲਕਾਂ ਵੱਲੋਂ ਬਣਾਏ ਨਜਾਇਜ਼ ਰਸਤੇ ਕਾਰਨ ਪੁਲ ਦੀ ਹੋਂਦ ਨੂੰ ਖ਼ਤਰਾ ਦੱਸਿਆ ਜਾ ਰਿਹਾ ਹੈ।

ਪੰਜਾਬ-ਕਸ਼ਮੀਰ ਨੂੰ ਜੋੜਨ ਵਾਲੇ ਰੇਲਵੇ ਪੁਲ ਨੂੰ ਖ਼ਤਰਾ
ਪੰਜਾਬ-ਕਸ਼ਮੀਰ ਨੂੰ ਜੋੜਨ ਵਾਲੇ ਰੇਲਵੇ ਪੁਲ ਨੂੰ ਖ਼ਤਰਾ

By

Published : Apr 13, 2023, 1:45 PM IST

ਪੰਜਾਬ-ਕਸ਼ਮੀਰ ਨੂੰ ਜੋੜਨ ਵਾਲੇ ਰੇਲਵੇ ਪੁਲ ਨੂੰ ਖ਼ਤਰਾ

ਪਠਾਨਕੋਟ: ਜੇਕਰ ਦੋ ਸਰੱਹਦਾਂ ਨੂੰ ਜੋੜਨ ਵਾਲਾ ਪੁਲ ਹੀ ਖਤਰੇ ਵਿੱਚ ਹੋਵੇ ਤਾਂ ਤੁਸੀਂ ਕੀ ਕਹੋਗੇ। ਇਹ ਸਵਾਲ ਇਸ ਕਰਕੇ ਕਿਉਂਕਿ ਪੰਜਾਬ ਅਤੇ ਕਸ਼ਮੀਰ ਨੂੰ ਜੋੜਨ ਵਾਲੇ ਰੇਲਵੇ ਪੁਲ ਨੂੰ ਖਤਰਾ ਹੈ। ਕਿੳਂਕਿ ਰਾਵੀ ਦਰਿਆ 'ਤੇ ਬਣੇ ਪੁਲ ਦੇ ਹੇਠਾਂ ਤੋਂ ਕ੍ਰੇਸ਼ਰ ਮਾਲਕਾਂ ਨੇ ਨਜਾਇਜ਼ ਰਸਤਾ ਬਣਾਇਆ ਹੋਇਆ ਹੈ। ਇਸ ਪੁਲ ਦਾ ਜਾਇਜ਼ਾ ਲੈਣ ਲਈ ਅਧਿਕਾਰੀ ਵੀ ਆਏ ਸਨ ਜਿਸ ਤੋਂ ਬਾਅਦ ਇਸ ਰਸਤੇ ਨੂੰ ਉਨ੍ਹਾਂ ਨੇ ਬੰਦ ਕਰਵਾ ਦਿੱਤਾ ਸੀ।

ਸਿਰਫ਼ 12 ਘੰਟੇ ਬੰਦ ਰਿਹਾ ਰਸਤਾ: ਤੁਹਾਨੂੰ ਦਸ ਦਈਏ ਕਿ ਰੇਲਵੇ ਅਧਿਕਾਰੀਆਂ ਵੱਲੋਂ ਬੰਦ ਕਰਵਾਇਆ ਗਿਆ ਨਜਾਇਜ਼ ਰਸਤਾ ਸਿਰਫ਼ 12 ਘੰਟੇ ਹੀ ਬੰਦ ਰਹਿ ਸਕਿਆ। ਰਾਤ ਨੂੰ ਇਸ ਰਸਤੇ ਨੂੰ ਖੋਲ ਦਿੱਤਾ ਗਿਆ। ਹੁਣ ਖੁਦ ਅਧਿਕਾਰੀ ਵੀ ਇਸ ਗੱਲ ਨੂੰ ਮੰਨ ਰਹੇ ਹਨ ਕਿ ਇਸ ਪੁਲ ਦੀ ਹੋਂਦ ਖਤਰੇ ਵਿੱਚ ਹੈ।

ਨਜਾਇਜ਼ ਮਾਈਨਿੰਗ ਅਤੇ ਨਜਾਇਜ਼ ਰਸਤਾ: ਇੱਥੇ ਇੱਕ ਹੋਰ ਸਵਾਲ ਵੀ ਖੜ੍ਹਾ ਹੋ ਰਿਹਾ ਹੈ ਕਿ ਨਜਾਇਜ਼ ਮਾਈਨਿੰਗ ਦੇ ਨਾਲ-ਨਾਲ ਹੁਣ ਨਜਾਇਜ਼ ਰਸਤੇ ਵੀ ਬਣਾਏ ਜਾ ਰਹੇ ਹਨ। ਇਸ ਪੁਲ ਦੇ ਹੇਠਾਂ ਵੀ ਪਿਛਲੇ ਲੰਬੇ ਸਮੇਂ ਤੋਂ ਨਜਾਇਜ਼ ਰਸਤਾ ਬਣਾਇਆ ਹੋਇਆ ਹੈ। ਜਿਸ ਕਾਰਨ ਪੁਲ ਨੂੰ ਹੋਰ ਵੀ ਨੁਕਸਾਨ ਹੋ ਰਿਹਾ ਹੈ। ਦਸ ਦਈਏ ਕਿ ਇਸ ਪੁਲ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ।

ਰੇਲਵੇ ਅਧਿਕਾਰੀ ਦਾ ਬਿਆਨ:ਇਸ ਬਾਰੇ ਜਦੋਂ ਮੌਕੇ 'ਤੇ ਮੌਜੂਦ ਰੇਲਵੇ ਅਧਿਕਾਰੀ ਸੁਖਜੀਤ ਸਿੰਘ ਨੇ ਮੀਡੀਆ ਨਾਲ ਗੱਲ ਕਰਦੇ ਆਖਿਆ ਕਿ ਰੇਲਵੇ ਅਧਿਕਾਰੀਆਂ ਵੱਲੋਂ ਪੁਲ ਦਾ ਜਾਇਜ਼ਾ ਲਿਆ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਪਰ ਅਚਾਨਕ ਰਾਤ ਨੂੰ ਇਸ ਖੋਲ੍ਹਣ ਲਈ ਆਖਿਆ ਗਿਆ ਜਿਸ ਕਾਰਨ ਇਸ ਨੂੰ ਖੋਲ੍ਹਣਾ ਪਿਆ। ਉਨ੍ਹਾਂ ਕਿਹਾ ਇਸ ਪੁਲ 'ਤੇ ਕਦੇ ਵੀ ਹਾਦਸਾ ਵਾਪਰ ਸਕਦਾ ਹੈ। ਹੁਣ ਵੇਖਣਾ ਹੋਵਗਾ ਕਿ ਪ੍ਰਸ਼ਾਸਨ ਕਦੋਂ ਇਸ 'ੳੇ ਐਕਸ਼ਨ ਲੈਂਦਾ ਹੈ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ।

ਪ੍ਰਸ਼ਾਸਨ 'ਤੇ ਸਵਾਲ: ਇੱਕ ਪਾਸੇ ਤਾਂ ਅਧਿਕਾਰੀਆਂ ਵੱਲੋਂ ਪੁਲ ਦੀ ਹੋਂਦ ਨੂੰ ਖ਼ਤਰਾ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਖੁਦ ਹੀ ਬਣੇ ਨਜਾਇਜ਼ ਰਸਤੇ ਨੂੰ ਬੰਦ ਕਰਨ ਮਗਰੋਂ ਖੋਲ੍ਹਣ ਦੇ ਹੁਕਮ ਦੇਣੇ। ਇਸ ਨਾਲ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਕੀ ਇਹ ਸਭ ਸਿਆਸੀ ਤਾਕਤ ਕਾਰਨ ਹੋਣ ਰਿਹਾ ਹੈ ਜਾਂ ਇਸ ਵਿੱਚ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਹੈ। ਇਹ ਸਭ ਨੂੰ ਇੱਕ ਜਾਂਚ ਦਾ ਵਿਸ਼ਾ ਬਣ ਗਿਆ ਹੈ।

ਇਹ ਵੀ ਪੜ੍ਹੋ:Damaged crop compensation: ਮੀਂਹ ਅਤੇ ਗੜੇਮਾਰੀ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਅੱਜ ਤੋਂ ਮਿਲੇਗਾ ਮੁਆਵਜ਼ਾ

ABOUT THE AUTHOR

...view details