ਪਠਾਨਕੋਟ: ਸਰਹੱਦੀ ਇਲਾਕੇ ਦੇ ਪਿੰਡ ਤਲੂਰ ਵਿੱਚ ਕਾਂਗਰਸ ਕਾਰਕੁੰਨਾ ਵੱਲੋਂ ਭਾਜਪਾ ਵਰਕਰਾਂ 'ਤੇ ਕੀਤੇ ਹਮਲੇ ਨੂੰ ਲੈ ਕੇ ਭਾਜਪਾ ਵਰਕਰਾਂ ਵੱਲੋਂ ਜੰਮੂ ਲਿੰਕ ਰੋਡ ਨੂੰ 4 ਘੰਟੇ ਤੱਕ ਜਾਮ ਰੱਖ ਕੇ ਧਰਨਾ ਦਿੱਤਾ ਗਿਆ।
ਭਾਜਪਾ ਵਰਕਰਾਂ ਨੇ ਕਾਂਗਰਸ ਖ਼ਿਲਾਫ਼ ਦਿੱਤਾ ਧਰਨਾ - crime
ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਵੋਟਿੰਗ ਮੁਕੰਮਲ ਹੋ ਗਈ ਪਰ ਇਸ ਦੌਰਾਨ ਕਈ ਹਿੰਸਕ ਘਟਨਾਵਾਂ ਵੀ ਵਾਪਰੀਆਂ। ਅਜਿਹਾ ਹੀ ਪਠਾਨਕੋਟ ਦੇ ਪਿੰਡ ਤਲੂਰ 'ਚ ਹੋਇਆ, ਜਿੱਥੇ ਕਾਂਗਰਸ ਵਰਕਰਾਂ ਨੇ ਭਾਜਪਾ ਵਰਕਰਾਂ ਨਾਲ ਕੁੱਟਮਾਰ ਕੀਤੀ ਸੀ। ਇਸ ਦੇ ਰੋਸ ਵਜੋਂ ਪਿੰਡ ਤਲੂਰ ਦੇ ਭਾਜਪਾ ਕਾਰਕੁੰਨਾ ਵੱਲੋਂ ਰੋਡ ਜਾਮ ਕੇ ਧਰਨਾ ਲਾਇਆ ਗਿਆ।
ਭਾਜਪਾ ਵਰਕਰਾਂ ਦੇ ਰੋਡ ਜਾਮ ਕਰਨ ਤੋਂ ਬਾਅਦ ਪੁਲਿਸ ਨੇ ਕਾਂਗਰਸ ਦੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕੀਤਾ। ਇਸ ਤੋਂ ਬਾਅਦ ਭਾਜਪਾ ਵਰਕਰਾਂ ਨੇ ਆਪਣਾ ਧਰਨਾ ਚੁੱਕਿਆ।
ਦੱਸ ਦਈਏ, ਇਸ ਬਾਰੇ ਭਾਜਪਾ ਦੀ ਸਾਬਕਾ ਵਿਧਾਇਕ ਸੀਮਾ ਦੇਵੀ ਨੇ ਕਿਹਾ ਕਿ ਕੱਲ੍ਹ ਪੋਲਿੰਗ ਦੌਰਾਨ ਕਾਂਗਰਸ ਵਰਕਰਾਂ ਵੱਲੋਂ ਭਾਜਪਾ ਦੇ ਬੂਥ 'ਤੇ ਕੰਮ ਕਰ ਰਹੇ ਵਰਕਰ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਧਾਰਾ 751 ਤਹਿਤ ਮਾਮਲਾ ਵੀ ਦਰਜ ਕਰ ਲਿਆ, ਤੇ ਭਾਜਪਾ ਵਰਕਰਾਂ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਸੀ, ਪਰ ਕਾਂਗਰਸ ਵਰਕਰਾਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ। ਇਸ ਦੇ ਚੱਲਦਿਆਂ ਭਾਜਪਾ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।