ਪਠਾਨਕੋਟ: ਪੰਜਾਬ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਮਾਈਨਿੰਗ ਮਾਫੀਆ ਨੂੰ ਨੱਥ ਪਾ ਕੇ ਲੋਕਾਂ ਨੂੰ ਸਸਤਾ ਰੇਤ ਬਜ਼ਰੀ ਮਹੱਈਆਂ ਕਰਵਾਈ ਜਾਵੇਗੀ ਪਰ ਪਿਛਲੀ ਅਕਾਲੀ ਭਾਜਪਾ ਸਰਕਾਰ ਵਾਂਗ ਹੀ ਕਾਂਗਰਸ ਵਿੱਚ ਵੀ ਧੜੱਲੇ ਨਾਲ ਮਾਈਨਿੰਗ ਮਾਫੀਆ ਲੁੱਟ ਮਚਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਪਠਾਨਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਮਾਈਨਿੰਗ ਵਿਭਾਗ ਵੱਲੋਂ ਰੱਖੇ ਕਰਿੰਦਿਆਂ ਵੱਲੋਂ ਪਠਾਨਕੋਟ ਜਲੰਧਰ ਰੋਡ ਉੱਪਰ ਇੱਕ ਨਾਕਾ ਲਗਾ ਕੇ ਜਾਅਲੀ ਪਰਚੀਆਂ ਬਣਾ ਕੇ ਰੇਤ ਬਜ਼ਰੀ ਦੇ ਟਰੱਕ ਟਰੈਕਟਰ ਟਰਾਲੀਆਂ ਕੋਲੋਂ ਪੈਸੇ ਵਸੂਲੇ ਜਾ ਰਹੇ ਸਨ, ਜਿਸ ਨੂੰ ਲੈ ਕੇ ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਜਿਸ ਤੋਂ ਬਾਅਦ ਗੁੰਡਾ ਟੈਕਸ ਇਕੱਠਾ ਕਰਨ ਵਾਲੇ ਕਰਿੰਦੇ ਮੌਕੇ ਤੋਂ ਭੱਜ ਗਏ।
ਮਾਈਨਿੰਗ ਕਰਮਚਾਰੀਆਂ 'ਤੇ ਨਾਕਾ ਲਾ ਕੇ ਗੁੰਡਾ ਟੈਕਸ ਮੰਗਣ ਦੇ ਲੱਗੇ ਦੋਸ਼?
ਮਾਈਨਿੰਗ ਵਿਭਾਗ ਰੱਖੇ ਕਰਿੰਦਿਆਂ ਵੱਲੋਂ ਪਠਾਨਕੋਟ ਜਲੰਧਰ ਰੋਡ ਉੱਪਰ ਇੱਕ ਨਾਕਾ ਲਗਾ ਕੇ ਜਾਅਲੀ ਪਰਚੀਆਂ ਬਣਾ ਕੇ ਰੇਤ ਬਜ਼ਰੀ ਦੇ ਟਰੱਕ ਟਰੈਕਟਰ ਟਰਾਲੀਆਂ ਕੋਲੋਂ ਪੈਸੇ ਵਸੂਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਸਥਾਨਕ ਵਾਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਸਥਾਨਕ ਲੋਕਾਂ ਨੇ ਪਰਚੀਆਂ ਦਿਖਾਉਂਦਿਆ ਕਿਹਾ ਕਿ ਇਨ੍ਹਾਂ ਪਰਚੀਆਂ 'ਤੇ ਮਾਈਨਿੰਗ ਨਾਂਅ ਦੀ ਕੋਈ ਵੀ ਚੀਜ਼ ਨਹੀਂ ਲਿਖੀ ਹੋਈ ਸੀ। ਸਿਰਫ ਟਰੇਡਿੰਗ ਸਲਿੱਪ ਲਿਖਿਆ ਗਿਆ ਸੀ, ਜਿਸ ਨੂੰ ਲੈ ਕੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਜਤਾਇਆ। ਇਸ ਬਾਰੇ ਗੱਲ ਕਰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਗੁੰਡਾ ਟੈਕਸ ਖਤਮ ਕਰਨ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ ਪਰ ਉਸ ਦੇ ਬਾਵਜੂਦ ਧੜੱਲੇ ਨਾਲ ਗੁੰਡਾ ਟੈਕਸ ਲਿਆ ਜਾ ਰਿਹਾ ਹੈ। ਜਿਸ ਦੇ ਚੱਲਦੇ ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਜਦੋਂ ਦੇਖਿਆ ਤਾਂ ਪੈਸੇ ਲਏ ਜਾ ਰਹੇ ਸਨ ਅਤੇ ਉਹ ਪਰਚੀਆਂ ਛੱਡ ਕੇ ਮੌਕੇ ਤੋਂ ਭੱਜ ਗਏ।