ਪੰਜਾਬ

punjab

ETV Bharat / state

ਬੈਂਕ ’ਚ ਗੈਂਗਸਟਰ ਗੋਲਡੀ ਬਰਾੜ ਦਾ ਖਾਤਾ ਖੁੱਲ੍ਹਵਾਉਣ ਪਹੁੰਚਿਆ ਨੌਜਵਾਨ ! ਬੈਂਕ ਅਧਿਕਾਰੀਆਂ ਨੂੰ ਪਈਆਂ ਭਾਜੜਾਂ!

ਪਠਾਨਕੋਟ ਵਿਖੇ ਇੱਕ ਬੈਂਕ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਗੈਂਗਸਟਰ ਗੋਲਡੀ ਬਰਾੜ ਦੇ ਨਾਮ ਉੱਤੇ ਬੈਂਕ ਖਾਤਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਖਾਤਾ ਖੁੱਲ੍ਹਵਾਉਣ ਆਏ ਸ਼ਖ਼ਸ ਨੂੰ ਹਰਿਆਣਾ ਦਾ ਬਦਮਾਸ਼ ਦੱਸਿਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਰਾਜਸਥਾਨੀ ਬਣ ਕੇ ਬੈਂਕ ਵਿਚ ਆਇਆ ਸੀ।

ਬੈਂਕ ’ਚ ਗੈਂਗਸਟਰ ਗੋਲਡੀ ਬਰਾੜ
ਬੈਂਕ ’ਚ ਗੈਂਗਸਟਰ ਗੋਲਡੀ ਬਰਾੜ

By

Published : Jul 9, 2022, 5:07 PM IST

ਪਠਾਨਕੋਟ: ਸ਼ਹਿਰ ਦੇ ਢਾਂਗੂ ਰੋਡ ’ਤੇ ਸਥਿਤ ਯੂਨੀਅਨ ਬੈਂਕ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਨੌਜਵਾਨ ਖਾਤਾ ਖੋਲ੍ਹਣ ਲਈ ਆਧਾਰ ਕਾਰਡ ’ਤੇ ਨਾਮੀ ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਲੈ ਕੇ ਪੁੱਜਾ। ਜਦੋਂ ਬੈਂਕ ਅਧਿਕਾਰੀਆਂ ਨੇ ਖਾਤਾ ਖੋਲ੍ਹਣ ਤੋਂ ਪਹਿਲਾਂ ਕੇਵਾਈਸੀ ਕਰਨਾ ਚਾਹਿਆ ਤਾਂ ਆਧਾਰ ਕਾਰਡ 'ਤੇ ਲੱਗੀ ਫੋਟੋ ਨੂੰ ਸ਼ੱਕ ਹੋਇਆ। ਜਦੋਂ ਦੇਖਿਆ ਤਾਂ ਫੋਟੋ ਗੈਂਗਸਟਰ ਗੋਲਡੀ ਬਰਾੜ ਦੀ ਤਰ੍ਹਾਂ ਲੱਗੀ। ਇਸ ਤੋਂ ਬਾਅਦ ਬੈਂਕ ਅਧਿਕਾਰੀਆਂ ਨੇ ਨੌਜਵਾਨ ਨੂੰ ਗੱਲਾਂ ਵਿੱਚ ਲਗਾ ਕੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ।

ਬੈਂਕ ’ਚ ਗੈਂਗਸਟਰ ਗੋਲਡੀ ਬਰਾੜ

ਸਾਰੇ ਇਸ ਬਣੇ ਮਾਹੌਲ ਨੂੰ ਭਾਂਪਦੇ ਹੋਏ ਨੌਜਵਾਨ ਆਪਣੇ ਪਛਾਣ ਪੱਤਰ ਲੈਕੇ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਬੈਂਕ ਕਰਮਚਾਰੀ ਨੇ ਸਕੂਟੀ 'ਤੇ ਸਵਾਰ ਨੌਜਵਾਨ ਦਾ ਪਿੱਛਾ ਕੀਤਾ ਪਰ, ਉਹ ਜਲਦੀ ਹੀ ਉੱਥੋਂ ਗਾਇਬ ਹੋ ਗਿਆ।

ਬੈਂਕ ’ਚ ਗੈਂਗਸਟਰ ਗੋਲਡੀ ਬਰਾੜ

ਸੂਚਨਾ ਮਿਲਣ ’ਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਦੀ ਭਾਸ਼ਾ ਅਤੇ ਪਹਿਰਾਵਾ ਹਰਿਆਣਾ ਵਰਗਾ ਲੱਗ ਰਿਹਾ ਸੀ। ਇਸ ਦੇ ਨਾਲ ਹੀ ਇਸ ਦੌਰਾਨ ਬੈਂਕ ਦੇ ਬਾਹਰ ਇੱਕ ਹਰਿਆਣਾ ਨੰਬਰ ਦਾ ਇੱਕ ਵਾਹਨ ਵੀ ਖੜਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।

ਬੈਂਕ ’ਚ ਗੈਂਗਸਟਰ ਗੋਲਡੀ ਬਰਾੜ

ਪੁਲਿਸ ਅਤੇ ਬੈਂਕ ਅਧਿਕਾਰੀਆਂ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਦੱਸ ਦਈਏ ਕਿ ਗੈਂਗਸਟਰ ਗੋਲਡੀ ਬਰਾੜ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ ਜੋ ਕਿ ਵਿਦੇਸ਼ ਵਿੱਚ ਬੈਠਾ ਹੈ। ਜਦੋਂ ਪੁਲਿਸ ਨੇ ਉਸਦੇ ਕੇਵਾਈਸੀ ਵੇਰਵਿਆਂ ਦੀ ਜਾਂਚ ਕੀਤੀ ਤਾਂ ਉਹ ਜੋਧਪੁਰ ਦਾ ਮੰਗੀ ਲਾਲ ਨਿਕਲਿਆ ਜਿਸ ਤੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸਦਾ ਫੋਟੋ, ਨਾਮ ਅਤੇ ਪਤਾ ਵੀ ਫਰਜ਼ੀ ਹੈ।

ਜਾਣਕਾਰੀ ਅਨੁਸਾਰ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਜਿੰਨ੍ਹਾਂ ਸਮਾਂ ਨੌਜਵਾਨ ਬੈਂਕ ਵਿੱਚ ਰਿਹਾ ਉਨ੍ਹਾਂ ਸਮਾਂ ਹਰਿਆਣਾ ਨੰਬਰ ਦੀ ਕਾਰ ਬਾਹਰ ਖੜ੍ਹੀ ਰਹੀ ਅਤੇ ਜਿਉਂ ਹੀ ਨੌਜਵਾਨ ਉੱਥੋਂ ਫਰਾਰ ਹੋਇਆ ਕਾਰ ਵੀ ਉਸ ਸਥਾਨ ਤੋਂ ਗਾਇਬ ਹੋ ਗਈ ਜਿਸ ਤੋਂ ਖਦਸ਼ਾ ਜਤਾਇਆ ਰਿਹਾ ਹੈ ਕਿ ਨੌਜਵਾਨ ਵੀ ਉਸੇ ਕਾਰ ਵਿੱਚ ਆਇਆ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ ਜਾਰੀ ਹਿਦਾਇਤਾਂ, ਹੁਣ ਸੂਬੇ ਦੇ ਸਕੂਲਾਂ ਵਿੱਚੋਂ ਕੱਟੇ ਜਾਣਗੇ ਸੁੱਕੇ ਦਰੱਖਤ !

ABOUT THE AUTHOR

...view details