ਮੋਗਾ: ਸ਼ਹਿਰ ਵਿੱਚ ਉਸ ਵੇਲੇ ਦਹਿਸ਼ਤ ਫ਼ੈਲ ਗਈ ਜਿਸ ਵੇਲੇ ਇੱਕ ਦਿਨ ਪਹਿਲਾਂ ਦੁਬਈ ਤੋਂ ਭਾਰਤ ਪਰਤੇ ਨੌਜਵਾਨ ਦੀ ਲਾਸ਼ ਦੂਜੇ ਦਿਨ ਗੰਦਗੀ ਦੇ ਢੇਰ 'ਚੋਂ ਬਰਾਮਦ ਹੋਈ।
ਦੁਬਈ ਤੋਂ ਪਰਤੇ ਨੌਜਵਾਨ ਦੀ ਮਿਲੀ ਲਾਸ਼ - dead body
ਮੋਗਾ 'ਚ ਫੈਲੀ ਦਹਿਸ਼ਤ। ਇੱਕ ਦਿਨ ਪਹਿਲਾਂ ਨੌਜਵਾਨ ਦੁਬਈ ਤੋਂ ਪਰਤਿਆ ਸੀ ਭਾਰਤ। ਦੂਜੇ ਦਿਨ ਗੰਦਗੀ ਦੇ ਢੇਰ 'ਚੋਂ ਬਰਾਮਦ ਹੋਈ ਲਾਸ਼। ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ।
ਮ੍ਰਿਤਕ ਸੂਰਜ
ਮ੍ਰਿਤਕ ਦੇ ਰਿਸ਼ਤੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ 23 ਸਾਲਾ ਸੂਰਜ ਸਿੰਘ ਆਪਣੇ ਜੀਜੇ ਨਾਲ ਦੁਬਈ ਤੋਂ ਆਪਣੇ ਪਿੰਡ ਪਰਤਿਆ ਸੀ। ਦੂਜੇ ਦਿਨਆਪਣੇ ਦੋਸਤਾਂ ਨੂੰ ਮਿਲਣ ਗਿਆ ਤਾਂ ਉਸ ਤੋਂ ਬਾਅਦ ਉਹ ਲਾਪਤਾਹੋ ਗਿਆ। ਇਸ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਉਸ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।