ਪੰਜਾਬ

punjab

ETV Bharat / state

ਇਸ ਪਿੰਡ ਦੇ ਸਰਪੰਚ ਤੋਂ ਖੁਸ਼ ਹੋ ਕੇ ਬੋਲੇ ਲੋਕ, ਕਿਹਾ- "ਇਹ ਹੁੰਦੀ ਆ ਸਰਪੰਚੀ"

ਜਿੱਥੇ ਪੰਜਾਬ ਅੰਦਰ ਆਏ ਦਿਨ ਸਰਪੰਚਾਂ ਉੱਤੇ ਗ੍ਰਾਂਟਾ ਵਿੱਚ ਘਪਲੇ ਕਰਨ ਦੇ ਦੋਸ਼ ਲੱਗਦੇ ਹਨ, ਉੱਥੇ ਮੋਗਾ ਜ਼ਿਲ੍ਹਾ ਦੇ ਪਿੰਡ ਸਾਫੂਵਾਲਾ ਦੇ ਸਰਪੰਚ ਲਖਵੰਤ ਸਿੰਘ ਨੇ ਪਿੰਡ ਵਿੱਚ ਅਜਿਹੇ ਵਿਕਾਸ (Village Saffuwala of Moga) ਕਾਰਜ ਕੀਤੇ ਹਨ ਕਿ ਹਰ ਕੋਈ ਖੜ੍ਹ ਕੇ ਕਹਿੰਦਾ ਹੈ ਕਿ ਇਹ ਹੁੰਦੀ ਆ ਸਰਪੰਚੀ। ਵੇਖੋ, ਮੋਗਾ ਦੇ ਪਿੰਡ ਸਾਫੂਵਾਲਾ ਤੋਂ ਈਟੀਵੀ ਭਾਰਤ ਦੀ (Sarpanch Lakhwant Singh) ਟੀਮ ਵੱਲੋਂ ਗਰਾਊਂਡ ਜ਼ੀਰੋ ਤੋ ਰਿਪੋਰਟ।

Village Saffuwala of Moga,Sarpanch Lakhwant Singh,  Moga news
ਇਸ ਪਿੰਡ ਦੇ ਸਰਪੰਚ ਤੋਂ ਖੁਸ਼ ਹੋ ਕੇ ਬੋਲੇ ਲੋਕ, ਕਿਹਾ- "ਇਹ ਹੁੰਦੀ ਆ ਸਰਪੰਚੀ"

By

Published : Dec 25, 2022, 10:38 AM IST

Updated : Dec 25, 2022, 11:44 AM IST

ਇਸ ਪਿੰਡ ਦੇ ਸਰਪੰਚ ਤੋਂ ਖੁਸ਼ ਹੋ ਕੇ ਬੋਲੇ ਲੋਕ, ਕਿਹਾ- "ਇਹ ਹੁੰਦੀ ਆ ਸਰਪੰਚੀ"

ਮੋਗਾ:ਕਈ ਪਿੰਡਾਂ ਵਿੱਚ ਵਿਕਾਸ ਕਾਰਜ ਨਾ ਹੋਣ ਦੀ ਸੂਰਤ ਵਿੱਚ ਸਰਪੰਚਾਂ ਵੱਲੋਂਣ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਨਹੀਂ ਆਈ, ਜਾਂ ਕਈਆਂ ਪਿੰਡਾਂ ਵਿੱਚ ਤਾਂ ਗ੍ਰਾਂਟ ਵਿੱਚ ਘਪਲੇ ਕਰਨ ਨੂੰ ਲੈ ਕੇ ਸਰਪੰਚਾਂ ਉੱਤੇ ਹੀ ਦੋਸ਼ ਲੱਗਦੇ ਹਨ। ਇਸ ਵਿਚਾਲੇ ਅੱਜ ਅਸੀਂ ਤੁਹਾਨੂੰ (Village Saffuwala of Moga) ਉਸ ਸਰਪੰਚ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦੀ ਚਰਚਾ ਉਸ ਦੇ ਪੂਰੇ ਪਿੰਡ ਵਿੱਚ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਸਾਫੂਵਾਲਾ ਦੇ ਸਰਪੰਚ ਲਖਵੰਤ ਸਿੰਘ ਨੇ ਪਿੰਡ ਵਿੱਚ ਅਜਿਹੇ ਵਿਕਾਸ ਦੇ ਕੰਮ ਕੀਤੇ ਕਿ ਹਰ ਕੋਈ ਉਨ੍ਹਾਂ ਦੀ ਸਰਪੰਚੀ ਦੀਆਂ ਮਿਸਾਲਾਂ ਦੇ ਰਿਹਾ ਹੈ।

ਸੀਚੇਵਾਲ ਮਾਡਲ ਤੇ NRI ਦਾ ਸਹਿਯੋਗ:ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਸਰਪੰਚ ਲਖਵੰਤ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਉੱਤੇ 60 ਲੱਖ ਤੋਂ ਜਿਆਦਾ ਦਾ ਖਰਚਾ ਵਿਕਾਸ ਕਾਰਜਾਂ ਉੱਤੇ ਆਉਣਾ ਸੀ, ਜੋ ਸਰਕਾਰ ਵੀ ਇੰਨੀ ਗ੍ਰਾਂਟ ਨਹੀ ਦੇ ਸਕਦੀ ਸੀ। ਪਰ, ਅਸੀ ਪਿੰਡ (Development in Village Saffuwala) ਦੇ ਐਨਆਰਆਈ ਦੇ ਸਹਿਯੋਗ ਨਾਲ ਸਭ ਸੰਭਵ ਹੋ ਸਕਿਆ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਜੋ ਸਾਡੇ ਪਿੰਡ ਦੇ ਲੋਕ ਪਿੰਡ ਲਈ ਚਿੰਤਤ ਹਨ, ਉਨ੍ਹਾਂ ਤੋਂ ਸਹਿਯੋਗ ਲਿਆ ਗਿਆ ਅਤੇ ਵਿਕਾਸ ਕਮੇਟੀ ਬਣਾਈ ਗਈ। ਸੀਚੇਵਾਲ ਮਾਡਲ ਅਨੁਸਾਰ ਪਿੰਡ ਦੇ ਵਿਕਾਸ ਕਾਰਜਾਂ ਦਾ ਕੰਮ ਅਰੰਭ ਦਿੱਤਾ, ਜੋ ਕੰਮ 60 ਲੱਖ ਨਾਲ ਹੋਣਾ (Gym in village) ਸੀ, ਅਸੀ 35 ਲੱਖ ਵਿੱਚ ਕੀਤਾ।


ਪਿੰਡ 'ਚ ਕਰਵਾਏ ਇਹ ਕੰਮ: ਸਰਪੰਚ ਲਖਵੰਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਸੀਚੇਵਾਲ ਮਾਡਲ ਤਹਿਤ ਪਾਇਪ ਲਾਇਨ ਪਾਈ, ਕਮਿਉਨਿਟੀ ਸੈਂਟਰ, ਬਸ ਸਟੈਂਡ ਕਾਰਗਿਲ ਸ਼ਹੀਦਾਂ ਦੇ ਨਾਮ ਉੱਤੇ ਬਣਾਇਆ, ਸਾਰੇ ਪਿੰਡ ਵਿੱਚ ਇੰਟਰਲਾਕ ਟਾਇਲਾਂ ਲਗਵਾਈਆਂ, ਇਕ ਗਲੀ (Grants by Govt in Punjab for villages) ਪੀਡਬਲਯੂ ਵਲੋਂ ਪੱਧਰੀ ਕਰਕੇ ਸੜਕ ਵਾਂਗ ਬਣਾਈ ਗਈ ਹੈ। ਇਸ ਤੋਂ ਇਲਾਵਾ ਹੁਣ ਛੱਪੜ ਦਾ ਨਵੀਨਕਰਨ ਕਰਕੇ ਚਾਰੇ ਪਾਸੇ ਲਾਈਟਾਂ ਲਾ ਕੇ ਤੇ, ਉਸ ਵਿੱਚ ਕਿਸ਼ਤੀਆਂ ਛੱਡ ਕੇ ਉਸ ਨੂੰ ਝੀਲ ਦੇ ਰੂਪ ਵਿੱਚ ਤਬਦੀਲ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪਿੰਡ ਦੀ ਨੌਜਵਾਨੀ ਨੂੰ ਸਾਂਭ ਕੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਹਿਯੋਗ ਦਿੱਤਾ ਤੇ ਗ੍ਰਾਂਟ ਸਮੇਂ ਸਿਰ ਮਿਲ ਗਈ ਤਾਂ ਪਿੰਡ ਨੂੰ ਅਜਿਹਾ ਬਣਾਵਾਂਗੇ ਕਿ ਹੋਰ ਪਿੰਡ ਵੀ ਨਕਸ਼ਾ ਸਾਡੇ ਤੋਂ ਲਿਜਾਣਗੇ। ਉਨ੍ਹਾਂ ਕਿਹਾ ਅਸੀ ਗ੍ਰਾਂਟ ਤੋ ਇਲਾਵਾ ਲੱਖਾਂ ਰੁਪਏ ਪਿੰਡ ਵਲੋ ਖ਼ਰਚ ਚੁੱਕੇ ਹਾਂ।


'ਸਾਡੇ ਪਿੰਡ ਨੂੰ ਲੋਕ ਵੇਖਣਗੇ': ਪੰਚ ਹਰਜਿੰਦਰ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਛੱਪੜ ਹੋਣ ਕਰਕੇ ਸਾਡਾ ਧਰਤੀ ਹੇਠਲਾਂ ਪਾਣੀ ਵੀ ਖਰਾਬ ਹੋਣ ਲੱਗ ਗਿਆ ਸੀ। ਸਾਨੂੰ ਇਹ ਡਰ ਸਤਾਉਣ ਲਗ ਪਿਆ ਸੀ ਕਿ ਦੂਸ਼ਿਤ ਪਾਣੀ ਨਾਲ ਕਾਲਾ ਪੀਲੀਆ, ਕੈਂਸਰ ਵਰਗੀਆਂ ਬਿਮਾਰੀਆ ਨਾ ਲੱਗ ਜਾਣ। ਛੱਪੜ ਬਹੁਤ ਵੱਡਾ ਹੋਣ ਕਰਕੇ ਇਸ ਵਿੱਚ ਇੰਨੀ ਗੰਦਗੀ ਸੀ ਕਿ ਸਾਡੇ ਰਿਸ਼ਤੇਦਾਰ ਵੀ ਆਉਣ ਤੋਂ ਕੰਨੀ ਕਤਰਾਉਦੇ ਸਨ, ਪਰ ਹੁਣ ਸਰਪੰਚ ਸਾਹਿਬ ਕੋਲ ਖੜ ਕੇ ਆਪ ਕੰਮ ਕਰਵਾ ਰਹੇ ਹਨ।

ਪੰਚ ਨੇ ਇਹ ਦਾਅਵਾ ਵੀ ਕੀਤਾ ਕਿ ਅਸੀ ਇੱਟਾਂ ਵੀ ਚੈਕ ਕਰ ਕੇ ਪੱਕੀਆ ਲਗਵਾਈਆ ਹਨ, ਤਾਂ ਜੋ ਕੋਈ ਪਿਲੀ, ਘਟੀਆ ਇੱਟ ਨਾ ਲਗ ਜਾਵੇ। ਹਰਜਿੰਦਰ ਸਿੰਘ ਨੇ ਕਿਹਾ ਕਿ ਗ੍ਰਾਂਟ ਵਿੱਚ ਹੇਰਾ ਫੇਰੀ ਤਾਂ ਦੂਰ, ਲੱਖਾਂ ਰੁਪਏ ਪਿੰਡ ਵਾਸੀਆਂ ਉੱਤੇ ਖ਼ਰਚ ਦਿੱਤੇ ਹਨ। ਹੁਣ ਅਜਿਹਾ ਪਿੰਡ ਬਣੇਗਾ ਕਿ ਲੋਕ ਦੇਖਦੇ ਰਹਿ ਜਾਣਗੇ।


ਪਿੰਡ ਦੀ ਨੁਹਾਰ ਬਦਲਣ ਲਈ ਸਰਕਾਰ ਕੋਲੋਂ ਗ੍ਰਾਂਟ ਦੀ ਮੰਗ: ਇਸ ਸਬੰਧੀ ਪੰਚ ਤੇ ਪੰਚਾਇਤ ਦੇ ਮੈਂਬਰ ਹਰਜੀਤ ਸਿੰਘ ਦਾ ਕਹਿਣਾ ਸੀ ਕਿ ਸਾਡੇ ਪਿੰਡ ਦੇ ਸਰਪੰਚ ਸਾਹਿਬ ਬਹੁਤ ਵਧੀਆ ਵਿਕਾਸ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਨੌਜਵਾਨਾਂ ਲਈ ਜਿਮ ਬਣਾਇਆ, ਤਾਂ ਜੋ ਨੌਜਵਾਨ ਨਸ਼ਿਆਂ ਤੋ ਦੂਰ ਰਹਿ ਸਕਣ। ਉਨ੍ਹਾਂ ਕਿਹਾ ਕਿ ਹੁਣ ਪਿੰਡ ਦੀ ਨੁਹਾਰ ਇੰਨੀ ਕੁ ਬਦਲ ਗਈ ਹੈ ਕਿ ਇਹ ਪਿੰਡ ਦੇਖਣਯੋਗ ਪਿੰਡ ਬਣੇਗਾ, ਜੋ ਪਿੰਡ ਦੇ ਗਿਣਵੇ ਪਿੰਡਾਂ ਚੋ ਇੱਕ ਹੋਵੇਗਾ। ਉਨ੍ਹਾਂ ਕਿਹਾ ਸਾਡੇ ਕੋਲ ਪਹਿਲੀਆਂ ਹੀ ਗ੍ਰਾਂਟਾ ਚੱਲ ਰਹੀਆ ਹਨ, ਜੇਕਰ ਨਵੀ ਭਗਵੰਤ ਮਾਨ ਸਰਕਾਰ ਗ੍ਰਾਂਟ ਭੇਜ ਦੇਵੇ, ਤਾਂ ਜਲਦੀ ਹੋਰ ਵਿਕਾਸ ਕਾਰਜ ਵੀ ਨੇਪਰੇ ਚੜਣਗੇ।


ਪਿੰਡ ਦੇ ਲੋਕ ਖੁਸ਼: ਪਿੰਡ ਵਾਸੀ ਬੂਟਾ ਸਿੰਘ ਦਾ ਕਹਿੰਣਾ ਸੀ ਕਿ ਜਲਦੀ ਹੀ ਸਰਪੰਚ ਸਾਹਿਬ ਇਹ ਛੱਪੜ ਦਾ ਕੰਮ ਨੇਪਰੇ ਚਾੜ ਕੇ ਉਦਘਾਟਨ ਉੱਤੇ ਲੋਕਾਂ ਦਾ ਮੂੰਹ ਮਿੱਠਾ ਕਰਵਾਉਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਲਾਟ ਦਿੱਤੇ ਤੇ ਮੇਰੀ ਵੀ ਬਹੁਤ ਮਦਦ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਸਾਰਾ ਪਿੰਡ ਪੰਚਾਇਤ ਦੇ ਕੰਮਾਂ ਤੋ ਖੁਸ਼ ਹੈ। ਜਿੰਨਾਂ ਕੰਮ 50 ਸਾਲਾਂ ਵਿੱਚ ਹੋਣਾ ਸੀ, ਉਨ੍ਹਾਂ ਨੇ 5 ਸਾਲਾਂ ਵਿੱਚ ਕਰ ਦਿੱਤਾ ਹੈ ਤੇ ਅੱਗੇ ਵੀ ਕਰਦੇ ਰਹਿਣਗੇ।

ਇਹ ਵੀ ਪੜ੍ਹੋ:ਰਾਜਾ ਵੜਿੰਗ ਪਹੁੰਚੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਕਿਹਾ- 'ਗੁਰੂ ਦਾ ਦਰ ਹੈ, ਇੱਥੇ ਸਿਆਸਤ ਨਹੀਂ ਕਰਨੀ ਚਾਹੀਦੀ'

Last Updated : Dec 25, 2022, 11:44 AM IST

ABOUT THE AUTHOR

...view details