Aam Aadmi Clinic in Moga : ਮੋਗਾ ਦੇ ਆਮ ਆਦਮੀ ਕਲੀਨਕ ਬਾਰੇ ਪੜ੍ਹੋ ਕੀ ਕਹਿ ਰਹੇ ਨੇ ਲੋਕ, ਇਸ ਦਵਾਈ ਦੀ ਰੜਕਦੀ ਹੈ ਘਾਟ ਮੋਗਾ:ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਸਿਹਤ ਸਹੂਲਤਾਂ ਵਿੱਚ ਸੁਧਾਰ ਲਿਆਉਣ ਲਈ ਦਿੱਲੀ ਵਾਂਗ ਵਿੱਚ ਵੀ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾਣਗੇ। ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਭਗਵੰਤ ਸਿੰਘ ਮਾਨ ਨੇ ਸਿਹਤ ਸਹੂਲਤਾਂ ਵਿੱਚ ਸੁਧਾਰ ਲਈ ਸਭ ਤੋਂ ਪਹਿਲਾਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਖੋਲ੍ਹੇ ਸਨ। ਉਸ ਤੋਂ ਬਾਅਦ 26 ਜਨਵਰੀ ਨੂੰ 400 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ।
ਮੋਗਾ ਦੇ ਆਮ ਆਦਮੀ ਕਲੀਨਕ ਵਿੱਚ ਸਿਹਤ ਸਹੂਲਤਾਂ :ਜੇਕਰ ਮੋਗਾ ਦੇ ਆਮ ਆਦਮੀ ਕਲੀਨਿਕ ਵਿੱਚ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਦਵਾਈਆਂ ਤੋਂ ਲੈ ਕੇ ਟੈਸਟਾਂ ਤੱਕ ਸਾਰੀਆਂ ਸਹੂਲਤਾਂ ਮੁਫਤ ਮਿਲ ਰਹੀਆਂ ਹਨ। ਇੱਕ ਆਮ ਆਦਮੀ ਕਲੀਨਿਕ ਵਿੱਚ ਰੋਜ਼ਾਨਾ 100 ਤੋਂ ਵੱਧ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ। ਲੋਕਾਂ ਨੂੰ ਸਰਕਾਰੀ ਹਸਪਤਾਲ ਤੋਂ ਵਧੀਆ ਸਹੂਲਤਾਂ ਮਿਲ ਰਹੀਆਂ ਹਨ। ਪੰਜਾਬ ਸਰਕਾਰ ਦੇ ਇਸ ਆਮ ਆਦਮੀ ਕਲੀਨਿਕ ਤੋਂ ਪੰਜਾਬ ਦੇ ਲੋਕ ਖੁਸ਼ ਵੀ ਹਨ ਅਤੇ ਸਰਕਾਰ ਦਾ ਧੰਨਵਾਦ ਕਰਦੇ ਨਹੀਂ ਥੱਕਦੇ।
ਮਰੀਜ਼ਾਂ ਹਨ ਸਰਕਾਰ ਤੋਂ ਖੁਸ਼:ਮਰੀਜ਼ਾਂ ਦਾ ਕਹਿਣਾ ਹੈ ਕਿ ਇਸ ਆਮ ਆਦਮੀ ਕਲੀਨਿਕ ਵਿੱਚ ਸਰਕਾਰੀ ਹਸਪਤਾਲ ਨਾਲੋਂ ਵਧੀਆ ਸਹੂਲਤਾਂ ਮਿਲ ਰਹੀਆਂ ਹਨ। ਸਰਕਾਰੀ ਹਸਪਤਾਲ 'ਚ ਇਲਾਜ਼ ਲਈ ਲੋਕਾਂ ਨੂੰ ਲੰਬੀਆਂ ਕਤਾਰਾਂ 'ਚ ਉਡੀਕ ਕਰਨੀ ਪੈਂਦੀ ਹੈ, ਪਰ ਇੱਥੇ ਕੋਈ ਕਤਾਰ ਨਹੀਂ ਲੱਗਦੀ ਅਤੇ ਹਰ ਮਰੀਜ਼ ਨੂੰ ਮੁਫ਼ਤ ਦਵਾਈਆਂ ਅਤੇ ਟੈਸਟ ਬਿਲਕੁਲ ਮੁਫ਼ਤ ਵਿੱਚ ਮਿਲ ਰਹੇ ਹਨ, ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਮਰੀਜ਼ਾਂ ਨੇ ਕਿਹਾ ਕਿ ਡਾਕਟਰ ਅਤੇ ਸਟਾਫ ਹਰ ਮਰੀਜ਼ ਦੀ ਗੱਲ ਸੁਣਦਾ ਹੈ, ਅਸੀਂ ਸਰਕਾਰ ਦੇ ਇਸ ਆਮ ਆਦਮੀ ਕਲੀਨਿਕ ਤੋਂ ਖੁਸ਼ ਹਾਂ। ਕੁਝ ਮਰੀਜ਼ਾਂ ਦਾ ਕਹਿਣਾ ਹੈ ਕਿ ਹਾਰਟ ਦੀ ਦਵਾਈ ਉਪਲਬਧ ਨਹੀਂ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦਵਾਈ ਇੱਥੇ ਦੇਵੇ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਨਾ ਜਾਣਾ ਪਵੇ। ਆਮ ਆਦਮੀ ਕਲੀਨਿਕ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ 100 ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜੋਕਿ ਬਿਲਕੁਲ ਮੁਫ਼ਤ ਹੈ। ਇਸਦੇ ਨਾਲ ਹੀ ਸਾਰੇ ਟੈਸਟ ਵੀ ਕੀਤੇ ਜਾ ਰਹੇ ਹਨ। ਇਹ ਆਮ ਆਦਮੀ ਕਲੀਨਿਕ ਜ਼ਿਆਦਾਤਰ ਛੋਟੀਆਂ ਬਿਮਾਰੀਆਂ ਦੇ ਇਲਾਜ ਲਈ ਖੋਲ੍ਹਿਆ ਗਿਆ ਸੀ। ਸਾਡੇ ਕੋਲ ਸਰਕਾਰੀ ਹਸਪਤਾਲਾਂ ਵਿੱਚੋਂ ਹਾਰਟ ਦੇ ਮਰੀਜ਼ਾਂ ਲਈ ਦਵਾਈਆਂ ਨਹੀਂ ਹਨ।
ਇਹ ਵੀ ਪੜ੍ਹੋ:AAP MLA Bribe Case : ਵਿਧਾਇਕ ਅਮਿਤ ਰਤਨ ਦਾ ਕਰੀਬੀ ਰਿਸ਼ਮ ਗਰਗ ਮੁੜ 2 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ