ਪੰਜਾਬ

punjab

ਸਰਕਾਰ ਕਣਕ ਦੀ ਸਿੱਧੀ ਬਿਜਾਈ ਲਈ ਸੰਦਾਂ ਉੱਤੇ ਦੇ ਰਹੀ 80 ਫ਼ੀਸਦ ਸਬਸਿਡੀ: ਖੇਤੀ ਮਾਹਿਰ

By

Published : Nov 6, 2019, 4:04 PM IST

ਪਿੰਡ ਬਘੇਲੇ ਵਾਲਾ ਦਾ ਅਗਾਂਹ ਵਧੂ ਕਿਸਾਨ ਗਰੁੱਪ ਬਣਾ ਕੇ ਸਿੱਧੀ ਬਿਜਾਈ ਕਰ ਰਹੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਬਿਨਾਂ ਅੱਗ ਲਗਾਏ ਸਿੱਧੀ ਬਿਜਾਈ ਕਰ ਕੇ ਵਧੀਆ ਮੁਨਾਫਾ ਕਮਾ ਰਹੇ ਹਨ।

ਫ਼ੋਟੋ

ਮੋਗਾ: ਪਿੰਡ ਬਘੇਲੇ ਵਾਲਾ ਦਾ ਅਗਾਂਹ ਵਧੂ ਕਿਸਾਨ ਗਰੁੱਪ ਬਣਾ ਕੇ ਸਿੱਧੀ ਬਿਜਾਈ ਕਰ ਰਹੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਬਿਨਾਂ ਅੱਗ ਲਗਾਏ ਸਿੱਧੀ ਬਿਜਾਈ ਕਰ ਕੇ ਵਧੀਆ ਮੁਨਾਫਾ ਕਮਾ ਰਹੇ ਹਨ। ਪੰਜਾਬ ਅੰਦਰ ਦਿਨੋ ਦਿਨ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਅਤੇ ਖੇਤੀ ਦੇ ਧੰਦੇ ਨੂੰ ਲਾਹੇਵੰਦ ਧੰਦੇ ਵਜੋ ਵਿਕਸਿਤ ਕਰਨ ਲਈ ਕੇਂਦਰ ਤੇ ਪੰਜਾਬ ਸਰਕਾਰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਦਫਨਾ ਕੇ ਵਾਤਾਵਰਨ ਨੂੰ ਧੂੰਏ ਤੋ ਮੁੱਕਤ ਕਰਨ ਅਤੇ ਘੱਟ ਖ਼ਰਚੇ ਉੱਤੇ ਵੱਧ ਪੈਦਾਵਾਰ ਕਰਨ ਲਈ ਕਿਸਾਨ ਨੂੰ 80 ਫ਼ੀਸਦ ਸਬਸਿਡੀ ਤੇ ਖੇਤੀ ਸੰਦ ਉਪਲਬਧ ਕਰਵਾ ਰਹੀ ਹੈ।

ਵੇਖੋ ਵੀਡੀਓ

ਹਲਕਾ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਪਿੰਡ ਬਘੇਲੇ ਵਾਲਾ ਦੇ ਅਗਾਂਹ ਵਧੂ ਕਿਸਾਨ ਤੇ ਸਰਪੰਚ ਦਵਿੰਦਰ ਸਿੰਘ ਵਲੋ ਗਰੁੱਪ ਬਣਾ ਕੇ ਸੰਦ ਚਲਾ ਕੇ ਬਿਨਾਂ ਅੱਗ ਲਗਾਏ ਕਣਕ ਅਤੇ ਛੋਲਿਆਂ ਦੀ ਸਿੱਧੀ ਬਿਜਾਈ ਕਰਨ ਦੀ ਸੁਰੂਆਤ ਕਰਵਾਈ। ਉਸ ਸਮੇ ਪਿੰਡ ਦੇ ਸੈਂਕੜੇ ਇੱਕਠੇ ਹੋਏ ਕਿਸਾਨਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਸੀ ਆਪਣੇ ਆਪ ਨੂੰ ਖੁੱਦ ਮੌਤ ਦੇ ਮੂੰਹ ਵਿੱਚ ਲਿਜਾ ਰਹੇ ਹਾਂ, ਕਿਉਕਿ ਝੋਨੇ ਦੀ ਪਰਾਲੀ ਨੂੰ ਅੱਗ ਤਾਂ ਅਸੀ ਲਗਾ ਦਿੰਦੇ ਹਾਂ, ਪਰ ਕਦੇ ਤੁਸੀ ਸੋਚਿਆ ਨਹੀਂ ਕਿ ਇਸ ਵਿੱਚੋ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਸਾਡੇ ਸਭ ਲਈ ਬਹੁਤ ਹਾਨੀਕਾਰਕ ਹਨ। ਉਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਉਪਦੇਸ਼ 'ਤੇ ਚੱਲ ਕੇ ਵਾਤਾਵਰਨ ਤੇ ਪਾਣੀ ਨੂੰ ਗੰਧਲਾ ਹੋਣ ਤੋ ਬਚਾਇਆ ਜਾਵੇ।

ਇਸ ਮੌਕੇ ਕਿਸਾਨ ਦਵਿੰਦਰ ਸਿੰਘ, ਸਰਪੰਚ ਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋ ਬਿਨਾ ਅੱਗ ਲਗਾਏ ਝੋਨੇ ਦੀ ਪਰਾਲੀ ਨੂੰ ਖੇਤਾ ਵਿੱਚ ਖੱਪਤ ਕਰਕੇ ਕਣਕ ਬੀਜ ਰਹੇ ਹਨ। ਇਸ ਲਈ, ਉਨ੍ਹਾਂ ਨੂੰ ਕੇਂਦਰ ਸਰਕਾਰ ਵਲੋ ਦਿੱਤੀ ਜਾਣ ਵਾਲੀ ਸਬਸਿਡੀ ਲੈ ਕੇ ਨਵੀ ਤਕਨੀਕ ਦੇ ਖੇਤੀ ਸੰਦ ਲਿਆਂਦੇ ਹਨ। ਇਨਾਂ ਨਾਲ ਜ਼ਮੀਨ ਬਹੁਤ ਹੀ ਘੱਟ ਸਮੇ ਵਿੱਚ ਤਿਆਰ ਕਰਕੇ ਕਣਕ ਵੀ ਨਾਲ ਦੇ ਨਾਲ ਬੀਜ ਸਕਦੇ ਹਾਂ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਸੋਹਣੇ ਪੰਜਾਬ ਦੇ ਉੱਜਵਲ ਭਵਿੱਖ ਲਈ ਅਤੇ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਸਿੱਧੀ ਬਿਜਾਈ ਕਰਕੇ ਵਧੇਰੇ ਝਾੜ ਲੈ ਕੇ ਵੱਧ ਮੁਨਾਫਾ ਮਿਲਦਾ ਹੈ।

ਇਹ ਵੀ ਪੜ੍ਹੋ: ਕਾਂਸਟੈਬਲ ਦਲ ਵੱਲੋਂ ਪੁਲਿਸ ਹੈਡਕੁਆਟਰ ਦੇ ਸਾਹਮਣੇ ਧਰਨਾ ਕਿਉਂ?

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ, ਸਾਰੇ ਰਲ਼ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਵੀ ਬਚਾ ਸਕਦੇ ਹਾਂ। ਉਨਾਂ ਕਿਹਾ ਕਿ ਧੂੰਏਂ ਨਾਲ ਅਨੇਕਾਂ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦਾ ਹਰ ਵਰਗ ਪਹਿਲਾ ਹੀ ਬਿਮਾਰੀਆਂ ਨਾਲ ਆਰਥਿਕ ਪੱਖ ਤੋਂ ਕਮਜ਼ੋਰ ਹੋ ਰਿਹਾ ਹੈ। ਉਸ ਨੂੰ ਵੀ ਬਚਾਇਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਹੈਪੀ ਸੀਡਰ ਨਾਲ ਬੀਜੀ ਕਣਕ ਪਹਿਲਾਂ ਜ਼ਰੂਰ ਥੋੜੀ ਸੋਹਣੀ ਨਹੀਂ ਲੱਗਦੀ, ਪਰ ਝਾੜ ਬਹੁਤ ਹੁੰਦਾ ਹੈ। ਮਹਿੰਗੇ ਭਾਅ ਦੀ ਨਦੀਨ ਨਾਸ਼ਕ ਦਵਾਈ ਪਾਉਣ ਦੀ ਵੀ ਲੋੜ ਨਹੀਂ ਪੈਂਦੀ।

ABOUT THE AUTHOR

...view details