ਮੋਗਾ: ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਸੋਚ ਰਹੇ ਹੋਵੋਗੇ ਕਿ ਆਖ਼ਰ ਇਹ ਲੋਕ ਕੌਣ ਨੇ ਜੋ ਢੋਲ ਵਜਾ ਕੇ ਬੂਟ ਪਾਲਸ਼ ਕਰ ਰਹੇ ਹਨ। ਇੱਕ ਵਾਰ ਵੇਖਣ ਤੋਂ ਤਾਂ ਇਹ ਬੂਟ ਪਾਲਸ਼ ਕਰਨ ਵਾਲੇ ਵੀ ਨਹੀਂ ਲਗਦੇ, ਆਖ਼ਰ ਇਹ ਕੀ ਮਾਜ਼ਰਾ ਹੈ ਜੋ ਇਹ ਸ਼ਹਿਰ ਦੇ ਵਿਚਾਲੇ ਢੋਲ ਵਜਾ ਕੇ ਬੂਟ ਪਾਲਸ਼ ਕਰ ਰਹੇ ਹਨ।
...ਤਾਂ ਇਸ ਕਰਕੇ PWD ਨੂੰ ਲੋਕਾਂ ਦੇ ਚੰਦੇ ਦੀ ਲੋੜ ਪਈ - moga news
ਸ਼ਹਿਰ ਦੇ ਲੋਕਾਂ ਨੇ ਬੂਟ ਪਾਲਸ਼ ਕਰ ਕੇ ਇਕੱਠੇ ਹੋਏ ਰੁਪਇਆਂ ਨੂੰ PWD ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਇਸ ਮਹਿਕਮੇ ਨੂੰ ਸੜਕ ਬਣਾਉਣ ਨੂੰ ਕਿਹਾ ਜਾਂਦਾ ਹੈ ਤਾਂ ਇਨ੍ਹਾਂ ਦਾ ਜਵਾਬ ਹੁੰਦਾ ਹੈ ਉਨ੍ਹਾਂ ਦਾ ਖ਼ਜ਼ਾਨਾ ਖ਼ਾਲੀ ਹੈ।
...ਤਾਂ ਇਸ ਕਰਕੇ PWD ਨੂੰ ਲੋਕਾਂ ਦੇ ਚੰਦੇ ਦੀ ਲੋੜ ਪਈ
ਦਰਅਸਲ ਇਨ੍ਹਾਂ ਲੋਕਾਂ ਨੇ ਗਾਂਧੀ ਜੈਅੰਤੀ ਮੌਕੇ ਬੂਟ ਪਾਲਸ਼ ਕਰਕੇ ਇੱਕਠੇ ਹੋਣ ਵਾਲੇ ਪੈਸੇ PWD ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਤੁਸੀਂ ਵੀ ਸੁਣੋਂ ਇਨ੍ਹਾਂ ਤੋਂ ਕਿ ਆਖ਼ਰ PWD ਨੂੰ ਐਨੇ ਪੈਸਿਆਂ ਦੀ ਕੀ ਲੋੜ ਪੈ ਗਈ ਜੋ ਲੋਕਾਂ ਨੂੰ ਚੰਦਾ ਇਕੱਠਾ ਕਰਕੇ ਦੇਣਾ ਪੈ ਰਿਹਾ।
ਤੁਸੀਂ ਵੇਖਿਆ ਕਿ ਆਖ਼ਰ ਲੋਕਾਂ ਨੇ ਅੱਕ ਕੇ ਕਿਉਂ ਬੂਟ ਪਾਲਸ਼ ਕਰਨ ਦਾ ਕੰਮ ਕੀਤਾ,, ਬੱਸ ਇੱਥੇ ਇੱਕ ਸਵਾਲ ਮੱਲੋ ਜ਼ੋਰੀ ਮਨ ਵਿੱਚ ਆਉਂਦਾ ਹੈ ਕਿ ਜੇ ਸਰਕਾਰ ਕੋਲ ਇੱਕ ਸੜਕ ਬਣਾਉਣ ਲਈ ਵੀ ਪੈਸੇ ਨਹੀਂ ਹਨ ਤਾਂ ਫਿਰ ਅਜਿਹੀ ਸਰਕਾਰ ਤੋਂ ਕਰਵਾਉਣਾ ਕੀ ਹੈ।