ਪੰਜਾਬ

punjab

ETV Bharat / state

ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੇ ਖਹਿਰਾ

ਮੋਗਾ: ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸ਼ਹੀਦ ਹੋਏ ਸੀਆਰਪੀਐਫ਼ ਜਵਾਨ ਜੈਮਲ ਸਿੰਘ ਦੇ ਘਰ ਸੋਗ ਪ੍ਰਗਟਾਉਣ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਸੋਮਵਾਰ ਨੂੰ ਜ਼ਿਲ੍ਹਾ ਮੋਗਾ ਦੀ ਸਬ-ਤਹਿਸੀਲ ਕੋਟ ਇੱਸੇ ਖਾਂ ਵਿਖੇ ਉਸ ਦੇ ਘਰ ਪੁੱਜੇ। ਇਸ ਮੌਕੇ ਖਹਿਰਾ ਨਾਲ ਇਲਾਕੇ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ।

ਫ਼ੋਟੋ।

By

Published : Feb 18, 2019, 11:38 PM IST

ਇਸ ਦੌਰਾਨ ਖਹਿਰਾ ਨੇ ਰੋਸ ਵਜੋਂ ਲੋਕਾਂ ਦੇ ਮਨਾਂ ਉਬਾਲ਼ੇ ਲੈ ਰਹੀ ਵਿੱਚ ਖ਼ੂਨ ਦੇ ਬਦਲੇ ਖ਼ੂਨ ਦੀ ਨੀਤੀ ਨੂੰ ਗ਼ਲਤ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਹੀ ਪਰਮਾਣੂ ਸ਼ਕਤੀਆਂ ਹਨ ਅਤੇ ਜੇ ਦੋਹਾਂ ਦੇਸ਼ਾਂ ਵਿੱਚ ਲੜਾਈ ਲੱਗਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੀ ਹੋਵੇਗਾ। ਖਹਿਰਾ ਨੇ ਵਿਧਾਨ ਸਭਾ ਵਿੱਚ ਬੋਲਣ ਨਾਲੋਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਨੂੰ ਜ਼ਿਆਦਾ ਅਹਿਮ ਦੱਸਦਿਆਂ ਸਿਆਸੀ ਆਗੂਆਂ ਨੂੰ ਇਸ ਮੁੱਦੇ 'ਤੇ ਰਾਜਨੀਤੀ ਕਰਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
ਇਸ ਦੇ ਨਾਲ ਹੀ ਖਹਿਰਾ ਨੇ ਪੁਲਵਾਮਾ ਹਮਲੇ ਬਾਰੇ ਦਿੱਤੇ ਬਿਆਨ 'ਤੇ ਕੁੱਝ ਸਿਆਸੀ ਆਗੂਆਂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਟਾਰਗੇਟ ਕਰਨ ਤੇ ਵਿਧਾਨ ਸਭਾ ਵਿੱਚ ਅਪਸ਼ਬਦਾਂ ਦੇ ਇਸਤੇਮਾਲ ਨੂੰ ਵੀ ਗ਼ਲਤ ਦੱਸਿਆ।

ABOUT THE AUTHOR

...view details