ਮੋਗਾ:ਪੰਜਾਬ ਵਿੱਚ ਕਾਨੂੰਨ ਵਿਵਸਥਾ ਦਿਨ ਪਰ ਦਿਨ ਵਿਗੜਦੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਮੋਗਾ ਜ਼ਿਲ੍ਹੇ ਤੋਂ ਆਇਆ ਜਿੱਥੇ ਫਿਲਪੀਨ ਦੇਸ਼ ਦੇ ਸ਼ਹਿਰ ਮਨੀਲਾ ਵਿੱਚ (Kabaddi coach Gurpreet Singh shot dead in Manila) ਕਬੱਡੀ ਕੋਚ ਗੁਰਪ੍ਰੀਤ ਸਿੰਘ ਦਾ 43 ਸਾਲ ਦੀ ਉਮਰ ਵਿੱਚ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਕਬੱਡੀ ਕੋਚ ਗੁਰਪ੍ਰੀਤ ਸਿੰਘ ਕਈ ਵਰ੍ਹੇ ਪਹਿਲਾਂ ਰੁਜ਼ਗਾਰ ਅਤੇ ਆਪਣੇ ਸੁਨਹਿਰੀ ਭਵਿੱਖ ਲਈ ਫਿਲਪੀਨ ਦੇਸ਼ ਦੇ ਸ਼ਹਿਰ ਮਨੀਲਾ ਵਿੱਚ ਗਿਆ ਸੀ। ਜਿੱਥੇ ਉਹ ਆਪਣੇ ਕੰਮ ਕਾਰ ਦੇ ਨਾਲ-ਨਾਲ ਨੌਜਵਾਨਾਂ ਨੂੰ ਕਬੱਡੀ ਦੀ ਕੋਚਿੰਗ ਵੀ ਦੇ ਰਿਹਾ ਸੀ ਅਤੇ ਪਰਿਵਾਰ ਦਾ ਵਧੀਆਂ ਪਾਲਣ ਪੋਸ਼ਣ ਕਰ ਰਿਹਾ ਸੀ।