ਮੋਗਾ: ਗੈਂਗਸਟਰ ਲਾਰੈਂਸ ਬਿਸ਼ਨੋਈ ਜੋ ਹਰ ਰੋਜ਼ ਕਿਸੇ ਨਾ ਕਿਸੇ ਅਦਾਲਤ 'ਚ ਆਪਣੀ ਤਾਰੀਕ ਭੁਗਤਣ ਆਉਂਦਾ ਹੈ ਅੱਜ ਫਿਰ ਲਾਰੈਂਸ ਦੀ ਪੇਸ਼ੀ ਮੋਗਾ ਦੀ ਅਦਾਲਤ 'ਚ ਹੋਈ। ਇਸ ਪੇਸ਼ੀ ਲਈ ਲਾਰੈਂਸ ਨੂੰ ਬਠਿੰਡਾ ਜੇਲ੍ਹ ਤੋਂ ਮੋਗਾ ਲਿਆਂਦਾ ਗਿਆ ਅਤੇ ਸਖ਼ਤ ਸੁਰੱਖਿਆ ਹੇਠ ਲਾਰੈਂਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਦਰਅਸਲ 2022 'ਚ ਗੈਂਗਸਟਰ ਪਿੰਟਾ ਦੇ ਕਤਲ ਮਾਮਲੇ 'ਚ ਲਾਰੈਂਸ ਅਤੇ ਪਰਵਤ ਸਿੰਘ ਦੀ ਪੇਸ਼ੀ ਹੋਈ। ਜਿੱਥੇ ਅਦਲਾਤ ਵੱਲੋਂ ਸੁਣਵਾਈ ਦੀ ਅਗਲੀ ਤਾਰੀਕ 25-9-2023 ਪਾ ਦਿੱਤੀ ਗਈ ਹੈ।
ਕੀ ਹੈ ਪੂਰਾ ਮਾਮਲਾ:ਕਾਬਲੇਜ਼ਿਕਰ ਹੈ ਕਿ ਅਪ੍ਰੈਲ 2022 ਵਿੱਚ ਬਾਘਾ ਪੁਰਾਣਾ ਨਜ਼ਦੀਕ ਪਿੰਡ ਮਾੜੀ ਮੁਸਤਫ਼ਾ ਵਿਖੇ ਗੈਂਗਸਟਾਰ ਹਰਜੀਤ ਸਿੰਘ ਉਰਫ ਪਿੰਟਾ ਕਤਲ ਹੋਇਆ ਸੀ। ਪਿੰਟਾ ਮੇਲਾ ਦੇਖ ਕੇ ਆਪਣੇ ਘਰ ਪਰਤ ਰਿਹਾ ਸੀ ਕਿ ਅਚਾਨਕ ਕੁੱਝ ਲੋਕਾਂ ਵੱਲੋਂ ਪਿੰਟਾ ਨੂੰ ਗੋਲੀਆਂ ਮਾਰੀਆਂ ਜਾਂਦੀ ਹਨ, ਜਿਸ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ। ਹਰਜੀਤ ਉਰਫ਼ ਪਿੰਟਾ ਦੇ ਕਤਲ ਮਾਮਲੇ 'ਚ ਲਾਰੈਂਸ ਅਤੇ ਪਰਵਤ ਸਿੰਘ ਦੋਵਾਂ ਦੀ ਪੇਸ਼ੀ ਹੋਈ। ਜਿੱਥੇ ਲਾਰੈਂਸ ਨੂੰ ਬਠਿੰਡਾ ਜੇਲ੍ਹ ਤੋਂ ਲਿਆਂਦਾ ਗਿਆ, ਉੱਥੇ ਹੀ ਪਰਵਤ ਨੂੰ ਫਰੀਦਕੋਟ ਜੇਲ੍ਹ ਚੋਂ ਸਖ਼ਤ ਸੁਰੱਖਿਆ ਹੇਠ ਲਿਆਂਦਾ ਗਿਆ ਹੈ ਅਤੇ ਦੋਵਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ।