ਮੋਗਾ: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਖਾਣ ਪੀਣ ਵਾਲੀ ਚੀਜ਼ਾ ਨੂੰ ਲੈ ਕੇ ਫੂਡ ਵਿਭਾਗ ਕਾਫ਼ੀ ਸਤਰਕ ਹੋ ਗਿਆ ਹੈ। ਅੱਜ ਫੂਡ ਵਿਭਾਗ ਵੱਲੋਂ ਪੰਜਾਬ ਦੇ ਹਲਵਾਈਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਉਨ੍ਹਾਂ ਹਲਵਾਈਆਂ ਨੂੰ ਜਾਰੀ ਦਿਸ਼ਾ ਨਿਰਦੇਸ਼ ਨੂੰ ਮੰਨਣ ਲਈ ਕਿਹਾ ਹੈ। ਜਿਸ 'ਚ ਮਿਠਾਈਆਂ ਦੀ ਐਕਸਪਾਇਰੀ ਤਰੀਕ ਲਿੱਖਣਾ ਤੇ ਖਾਣ ਪੀਣ ਦੀ ਸ਼ੁੱਧਤਾ ਨੂੰ ਪਹਿਲ ਦੇਣਾ ਹੈ।
ਫੂਡ ਵਿਭਾਗ ਵੱਲੋਂ ਮੋਗਾ ਦੇ ਹਲਵਾਈਆਂ ਨਾਲ ਕੀਤੀ ਗਈ ਮੀਟਿੰਗ - Food Department
ਅੱਜ ਫੂਡ ਵਿਭਾਗ ਵੱਲੋਂ ਪੰਜਾਬ ਦੇ ਹਲਵਾਈਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਉਨ੍ਹਾਂ ਹਲਵਾਈਆਂ ਨੂੰ ਕੁੱਝ ਜਾਰੀ ਦਿਸ਼ਾ ਨਿਰਦੇਸ਼ ਨੂੰ ਮੰਨਣ ਲਈ ਕਿਹਾ ਹੈ।
ਫੂਡ ਵਿਭਾਗ ਮੋਗਾ ਵੱਲੋਂ ਹਲਵਾਈਆਂ ਨਾਲ ਕੀਤੀ ਗਈ ਮੀਟਿੰਗ
ਉੱਥੇ ਹੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਹੀ ਮਿਠਾਈ ਬਣਾਵਾਂਗੇ। ਹਰ ਮਿਠਾਈ ਦੇ ਉੱਪਰ ਐਕਸਪਾਇਰੀ ਡੇਟ ਲਿਖਾਂਗੇ ਅਤੇ ਜੇ ਮਿਠਾਈ ਬੱਚ ਜਾਂਦੀ ਹੈ ਤਾਂ ਉਸ ਨੂੰ ਨਸ਼ਟ ਕਰ ਦਿੱਤਾ ਜਾਵੇਗਾ।
ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਆਮ ਜਨਤਾ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਸਾਰੇ ਹਲਵਾਈਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰਨਗੇ।