ਚਿੱਟੇ ਦੇ ਕਾਲੇ ਸਾਏ ਹੇਠ ਨਬਾਲਿਗ ਕੁੜੀ, ਨਸ਼ਿਆਂ ਦੇ ਦਲਦਲ 'ਚੋਂ ਨਿਕਲਣ ਲਈ ਆਈ ਸਾਹਮਣੇ - moga
ਮੋਗਾ ਵਿੱਚ ਇੱਕ ਨਾਬਾਲਿਗ ਕੁੜੀ ਨਸ਼ਿਆਂ ਦੀ ਆਦੀ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰ ਰਹੀ ਸੀ। ਚਿੱਟਾ ਖਰੀਦਣ ਲਈ ਉਹ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ।
ਫ਼ੋਟੋ
ਮੋਗਾ: ਨਸ਼ਿਆਂ ਨਾਲ ਜੁੜਿਆ ਇੱਕ ਹੋਰ ਹੈਰਾਨ ਕਰ ਦੇਣ ਵਾਲਾ ਸਾਹਮਣੇ ਆਇਆ ਹੈ। ਮੋਗਾ 'ਚ ਇੱਕ ਨਾਬਾਲਿਗ ਕੁੜੀ ਚਿੱਟਾ ਲੈਣ ਦੀ ਆਦੀ ਹੈ। ਨਸ਼ਿਆਂ ਦੀ ਦਲਦਲ 'ਚੋਂ ਨਿਕਲਣ ਲਈ ਪੀੜ੍ਹਤ ਕੁੜੀ ਨੇ ਆਪ ਸਮਾਜਸੇਵੀ ਸੰਸਥਾ ਸਤਿਕਾਰ ਕਮੇਟੀ ਨਾਲ ਸੰਪਰਕ ਕੀਤਾ।
ਪੀੜ੍ਹਤ ਕੁੜੀ 12 ਸਾਲ ਦੀ ਸੀ ਜਦੋਂ ਉਸ ਨੂੰ ਨਸ਼ਿਆਂ ਦਾ ਰੋਗ ਲੱਗ ਗਿਆ। ਵੈਸੇ ਤਾਂ ਉਹ ਜਲੰਧਰ ਦੀ ਹੈ ਪਰ ਕਾਫ਼ੀ ਸਮੇਂ ਤੋਂ ਮੋਗਾ 'ਚ ਰਹਿ ਰਹੀ ਹੈ। ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ। ਪੀੜ੍ਹਤਾ ਮੁਤਾਬਕ ਉਸ ਦਾ ਹੋਰ ਕੋਈ ਨਹੀਂ ਹੈ।
Last Updated : Jul 12, 2019, 6:18 AM IST