ਪੰਜਾਬ

punjab

ETV Bharat / state

ਨਸ਼ੇ ਦੀ ਹਾਲਤ 'ਚ ਪਤਨੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਇਲਜ਼ਾਮ, ਪਤਨੀ ਦੇ ਲੱਗੇ 90 ਟਾਂਕੇ, ਹਾਲਤ ਗੰਭੀਰ

ਮੋਗਾ ਵਿੱਚ ਇਕ ਵਿਅਕਤੀ ਉੱਤੇ ਨਸ਼ੇ ਦੀ ਹਾਲਤ ਵਿੱਚ ਆਪਣੀ ਘਰਵਾਲੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਜਾਣਕਾਰੀ ਅਨੁਸਾਰ ਮਹਿਲਾ ਦੇ 90 ਟਾਂਕੇ ਲੱਗੇ ਹਨ।

Drug addict husband beat his wife, wife got 90 stitches in Moga
ਨਸ਼ੇ ਦੀ ਹਾਲਤ 'ਚ ਪਤਨੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਇਲਜ਼ਾਮ, ਪਤਨੀ ਦੇ ਲੱਗੇ 90 ਟਾਂਕੇ, ਹਾਲਤ ਗੰਭੀਰ

By

Published : Jul 31, 2023, 3:51 PM IST

ਪਤੀ ਵੱਲੋਂ ਕੀਤੇ ਹਮਲੇ ਦੀ ਜਾਣਕਾਰੀ ਦਿੰਦੀ ਹੋਈ ਪੀੜਤ ਪਤਨੀ।

ਮੋਗਾ: ਮੋਗਾ ਵਿੱਚ ਇਕ ਵਿਅਕਤੀ ਨੇ ਆਪਣੀ ਘਰਵਾਲੀ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਹੈ। ਇਸ ਵਿਅਕਤੀ ਉੱਤੇ ਇਲਜ਼ਾਮ ਲੱਗੇ ਹਨ ਕਿ ਉਸਨੇ ਨਸ਼ੇ ਦੀ ਹਾਲਤ ਵਿੱਚ ਉਸ ਨਾਲ ਕੁੱਟਮਾਰ ਕੀਤੀ ਹੈ। ਕੁੱਟਮਾਰ ਨਾਲ ਮਹਿਲਾ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ ਅਤੇ ਉਸਦੇ 90 ਟਾਂਕੇ ਲੱਗੇ ਹਨ। ਮਾਮਲਾ ਜ਼ਿਲ੍ਹੇ ਦੇ ਪਿੰਡ ਮੱਦੋਕੇ ਦਾ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ।

ਕਈ ਵਾਰ ਕੀਤੀ ਗਈ ਮਹਿਲਾ ਨਾਲ ਕੁੱਟਮਾਰ :ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਹਲਕਾ ਵਾਸੀ ਲੰਡੇਕੇ ਦੀ ਰਹਿਣ ਵਾਲੀ ਰਮਨਦੀਪ ਕੌਰ ਨੇ ਦੱਸਿਆ ਕਿ ਉਸਦੇ ਪਿਤਾ ਗੁਰਜੰਟ ਸਿੰਘ ਅਤੇ ਮਾਤਾ ਰਣਜੀਤ ਕੌਰ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਲਈ ਉਸਦਾ ਵਿਆਹ 15 ਸਾਲ ਦੀ ਉਮਰ ਵਿੱਚ ਉਸਦੇ ਰਿਸ਼ਤੇਦਾਰਾਂ ਵੱਲੋਂ ਪਿੰਡ ਮੱਦੋਕੇ ਦੇ ਵਾਸੀ ਅਮਨਦੀਪ ਸਿੰਘ ਕੀਤਾ ਗਿਆ ਸੀ। ਪਤੀ ਨੇ ਵਿਆਹ ਤੋਂ ਬਾਅਦ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਹਿਲਾਂ ਉਹ ਆਪਣੀ ਕਮਾਈ ਨਾਲ ਸ਼ਰਾਬ ਅਤੇ ਚਿੱਟੇ ਦੇ ਨਸ਼ੇ ਦਾ ਟੀਕਾ ਲਗਾਉਂਦਾ ਸੀ। ਹੌਲੀ-ਹੌਲੀ ਉਸਦਾ ਨਸ਼ਾ ਵਧਦਾ ਗਿਆ। ਉਹ ਖੁਦ ਮਜ਼ਦੂਰੀ ਕਰਦੀ ਹੈ ਅਤੇ ਸਾਰੇ ਪੈਸੇ ਉਸਦਾ ਪਤੀ ਖੋਹ ਲੈਂਦਾ ਹੈ। ਨਸ਼ੇ ਲਈ ਪੈਸੇ ਨਾ ਦੇਣ 'ਤੇ ਉਸ ਨਾਲ ਕਈ ਵਾਰ ਕੁੱਟਮਾਰ ਕੀਤੀ ਗਈ।

ਰਾਤ ਨੂੰ ਕਾਪੇ ਨਾਲ ਕੀਤਾ ਪਤਨੀ ਉੱਤੇ ਵਾਰ :ਮਹਿਲਾ ਨੇ ਇਲਜਾਮ ਲਗਾਏ ਕੇ ਉਸਦੇ ਪਤੀ ਨੇ ਕਰੀਬ ਡੇਢ ਵਜੇ ਨਸ਼ੇ ਦੀ ਹਾਲਤ ਵਿੱਚ ਸੱਤੀ ਪਈ ਦੇ ਸਿਰ ਅਤੇ ਬਾਂਹ ਉੱਤੇ ਕਾਪੇ ਨਾਲ ਵਾਰ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਸਦੀ ਭਰਜਾਈ ਬੇਅੰਤ ਕੌਰ ਅਤੇ ਜੀਜਾ ਗੁਰਵਿੰਦਰ ਸਿੰਘ ਉਸ ਨੂੰ ਉਸ ਦੇ ਪਤੀ ਤੋਂ ਬਚਾ ਕੇ ਘਰੋਂ ਬਾਹਰ ਲੈ ਆਏ। ਇਸ ਦੌਰਾਨ ਮੌਕਾ ਪਾ ਕੇ ਪਤੀ ਘਰੋਂ ਭੱਜ ਗਿਆ।ਜਦਕਿ ਉਸ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ABOUT THE AUTHOR

...view details