ਹਿੰਸਾ ਪੀੜਤ ਔਰਤਾਂ ਤੇ ਬੱਚਿਆਂ ਨੂੰ ਇੱਕੋ ਛੱਤ ਹੇਠਾਂ ਮਿਲਣਗੀਆਂ ਸਾਰੀਆਂ ਸੁਵਿਧਾਵਾਂ - ਪੀੜਤ ਔਰਤਾਂ
ਸਿਵਲ ਹਸਪਤਾਲ ਮੋਗਾ ਵਿਖੇ 'ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ 'ਸਖੀ ਵਨ ਸਟਾਪ ਸੈਟਰ' ਦਾ ਕੀਤਾ ਉਦਘਾਟਨ।
ਮੋਗਾ: ਸਿਵਲ ਹਸਪਤਾਲ ਮੋਗਾ ਵਿਖੇ 'ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ 'ਸਖੀ ਵਨ ਸਟਾਪ ਸੈਟਰ' ਦਾ ਉਦਘਾਟਨ ਕੀਤਾ।
ਇਸ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ 'ਸਖੀ ਵਨ ਸਟਾਪ ਸੈਟਰ' ਵਿੱਚ ਹਿੰਸਾ ਪੀੜਤ ਔਰਤਾਂ ਤੇ ਬੱਚਿਆਂ ਨੂੰ ਮੈਡੀਕਲ ਸਹੂਲਤ, ਪੁਲਿਸ ਤੇ ਕਾਨੂੰਨੀ ਸਹਾਇਤਾ ਤੋਂ ਇਲਾਵਾ ਮਨੋਵਿਗਿਆਨਿਕ ਸੁਵਿਧਾਵਾਂ ਆਦਿ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿੱਚ ਕੇਵਲ ਇਸਤਰੀ ਸਟਾਫ਼ ਹੀ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਹਿੰਸਾ ਪੀੜਤ ਮਹਿਲਾਵਾਂ ਦਾ ਬਚਾਅ ਕਰਕੇ ਉਸ ਨੂੰ ਲੋੜੀਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਵੇਗਾ। ਅਜਿਹੀਆਂ ਮਹਿਲਾਵਾਂ ਦੀ ਐਫ.ਆਈ.ਆਰ., ਐਨ.ਸੀ.ਆਰ, ਡੀ.ਆਈ.ਆਰ. ਕਰਵਾਉਣ ਵਿੱਚ ਵੀ ਮੱਦਦ ਕੀਤੀ ਜਾਵੇਗੀ।
ਕਾਊਂਸਲਰ ਦੁਆਰਾ ਪੀੜਤ ਮਹਿਲਾਵਾਂ ਨੂੰ ਹਿੰਸਾ ਵਿਰੁੱਧ ਨਿਆਂ ਲੈਣ ਲਈ ਆਤਮ ਵਿਸਵਾਸ਼ ਤੇ ਸਹਿਯੋਗ ਪ੍ਰਦਾਨ ਕਰਨ ਦੇ ਮਕਸਦ ਨਾਲ ਕਾਊਸਲਿੰਗ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਸੈਟਰ ਪੀੜਤ ਮਹਿਲਾ ਨੂੰ ਆਰਜੀ ਪਨਾਹ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕਰੇਗਾ।