ਮਾਨਸਾ: ਜਿੱਥੇ ਕਿਸਾਨ ਦਿੱਲੀ ਹੱਦਾ ਉੱਤੇ ਬੈਠ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਔਰਤਾਂ ਘਰ ਵਿੱਚ ਰਹਿ ਕੇ ਉਨ੍ਹਾਂ ਦੇ ਖੇਤਾਂ ਦੀ ਸਾਂਭ ਸੰਭਾਲ ਕਰ ਰਹੀਆਂ ਹਨ। ਇਸ ਸਮੇਂ ਕਣਕ ਨੂੰ ਅਤੇ ਸਬਜ਼ੀਆਂ ਦੀ ਫ਼ਸਲ ਨੂੰ ਪਾਣੀ ਅਤੇ ਸਪਰੇਅ ਦੀ ਲੋੜ ਹੁੰਦੀ ਹੈ ਉਸ ਲੋੜ ਨੂੰ ਪੂਰਾ ਕਰਨ ਲਈ ਔਰਤਾਂ ਫਸਲਾਂ ਨੂੰ ਪਾਣੀ ਅਤੇ ਸਪਰੇਅ ਦੇ ਰਹੀਆਂ ਹਨ।
ਖੇਤੀ ਦਾ ਸਾਂਭ ਸੰਭਾਲ ਕਰ ਰਹੀ ਔਰਤਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ ਉਦੋਂ ਤੱਕ ਉਹ ਖੇਤਾਂ ਦੀ ਸਾਂਭ ਸੰਭਾਲ ਕਰਨਗੀਆਂ, ਪਰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਕਿਸਾਨ ਆਪਣੇ ਘਰਾਂ ਨੂੰ ਵਾਪਸ ਆਉਣਗੇ।