ਪੰਜਾਬ

punjab

ETV Bharat / state

ਗਲੇਸ਼ੀਅਰ ਪਿਘਲਣ ਨਾਲ ਮਾਨਸਾ ਦਾ ਜਵਾਨ ਪ੍ਰਭਜੀਤ ਹੋਇਆ ਸ਼ਹੀਦ - ਲੇਹ ਲਦਾਖ

ਗਲੇਸ਼ੀਅਰ ਪਿਘਲਣ ਨਾਲ ਮਾਨਸਾ ਦਾ 23 ਸਾਲਾ ਪ੍ਰਭਜੀਤ ਸਿੰਘ ਸ਼ਹੀਦ ਹੋ ਗਿਆ ਹੈ।ਇਹ ਨੌਜਵਾਨ ਮਾਨਸਾ ਦੇ ਪਿੰਡ ਹਾਕਮਵਾਲਾ ਦਾ ਰਹਿਣ ਵਾਲਾ ਸੀ।ਜੋ ਪੰਜਾਬ ਰੇਜੀਮੇਂਟ ਦਾ ਸਿਪਾਹੀ ਸੀ ਅਤੇ ਲੇਹ ਲਦਾਖ ਵਿੱਚ ਗਲੇਸ਼ਿਅਰ ਡਿੱਗਣ ਨਾਲ ਸ਼ਹੀਦ ਹੋ ਗਿਆ।ਪ੍ਰਭਜੀਤ 3 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ।

ਗਲੇਸ਼ੀਅਰ ਪਿਘਲਣ ਨਾਲ ਮਾਨਸਾ ਦਾ ਜਵਾਨ ਪ੍ਰਭਜੀਤ ਹੋਇਆ ਸ਼ਹੀਦ
ਗਲੇਸ਼ੀਅਰ ਪਿਘਲਣ ਨਾਲ ਮਾਨਸਾ ਦਾ ਜਵਾਨ ਪ੍ਰਭਜੀਤ ਹੋਇਆ ਸ਼ਹੀਦ

By

Published : Apr 27, 2021, 5:47 PM IST

ਮਾਨਸਾ: ਗਲੇਸ਼ੀਅਰ ਪਿਘਲਣ ਨਾਲ ਮਾਨਸਾ ਦਾ 23 ਸਾਲਾ ਪ੍ਰਭਜੀਤ ਸਿੰਘ ਸ਼ਹੀਦ ਹੋ ਗਿਆ ਹੈ।ਇਹ ਨੌਜਵਾਨ ਮਾਨਸਾ ਦੇ ਪਿੰਡ ਹਾਕਮਵਾਲਾ ਦਾ ਰਹਿਣ ਵਾਲਾ ਸੀ।ਜੋ ਪੰਜਾਬ ਰੇਜੀਮੇਂਟ ਦਾ ਸਿਪਾਹੀ ਸੀ ਅਤੇ ਲੇਹ ਲਦਾਖ ਵਿੱਚ ਗਲੇਸ਼ਿਅਰ ਡਿੱਗਣ ਨਾਲ ਸ਼ਹੀਦ ਹੋ ਗਿਆ।

ਪ੍ਰਭਜੀਤ 3 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਉਸਨੇ 4 ਮਈ ਨੂੰ ਆਪਣੀ ਮਾਤਾ ਦੇ ਇਲਾਜ ਲਈ ਛੁੱਟੀ ਉੱਤੇ ਆਉਣਾ ਸੀ। ਅਚਾਨਕ ਗਲੇਸ਼ਿਅਰ ਡਿੱਗਣ ਨਾਲ ਉਸ ਦੀ ਮੌਤ ਹੋ ਗਈ ਹੈ।ਇਸ ਬਾਰੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਰਿਵਾਰ ਦੇ ਮੈਬਰਾਂ ਨੂੰ ਸ਼ਹੀਦ ਦੀ ਸਹਾਦਤ ਬਾਰੇ ਨਹੀਂ ਦੱਸਿਆ ਗਿਆ ਕਿਉਂਕਿ ਮਾਤਾ ਦੀ ਹਾਲਤ ਠੀਕ ਨਹੀਂ ਹੈ।

ਗਲੇਸ਼ੀਅਰ ਪਿਘਲਣ ਨਾਲ ਮਾਨਸਾ ਦਾ ਜਵਾਨ ਪ੍ਰਭਜੀਤ ਹੋਇਆ ਸ਼ਹੀਦ

ਜਿੱਥੇ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ 50- 50 ਲੱਖ ਰੁਪਏ ਦਾ ਮੁਆਵਜਾ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਹੈ। ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਤੇ ਇਹ ਐਲਾਨ ਕਿਤੇ ਕਾਗਜ਼ੀ ਬਣ ਕੇ ਨਾ ਰਹਿ ਜਾਵੇ।ਉਨ੍ਹਾਂ ਕਿਹਾ ਕਿ ਜਿੱਥੇ ਸਾਡੇ ਪਿੰਡ ਨੂੰ ਪ੍ਰਭਜੀਤ ਉੱਤੇ ਮਾਣ ਹੈ ਉਹ ਉੱਥੇ ਹੀ ਦੁੱਖ ਮਹਿਸੂਸ ਹੁੰਦਾ ਹੈ ਕਿ ਇਸ ਛੋਟੀ ਉਮਰ ਦਾ ਨੌਜਵਾਨ ਆਪਣੇ ਪਰਿਵਾਰ ਨੂੰ ਇਕੱਲਿਆਂ ਛੱਡ ਗਿਆ।

ਉਨ੍ਹਾਂ ਕਿਹਾ ਕਿ ਪ੍ਰਭਜੀਤ ਨੇ ਆਪਣੀ ਪੜ੍ਹਾਈ ਪੂਰੀ ਕਰਕੇ ਭਰਤੀ ਹੋ ਗਿਆ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 2018 ਵਿੱਚ ਭਰਤੀ ਹੋਇਆ ਪ੍ਰਭਜੀਤ ਅੱਜ ਦੇਸ਼ ਲਈ ਸ਼ਹੀਦ ਹੋ ਗਿਆ ਹੈ।ਉਨ੍ਹਾਂ ਦੱਸਿਆ ਕਿ ਪਰਿਵਾਰ ਵਿੱਚ ਮਾਤਾ ਪਿਤਾ ਦੇ ਇਲਾਵਾ ਇਕ ਭਰਾ ਹੈ ਅਤੇ ਪਰਿਵਾਰ ਨੇ ਕਰਜ਼ਾ ਲੈ ਕੇ ਪ੍ਰਭਜੀਤ ਦੀ ਪੜ੍ਹਾਈ ਪੂਰੀ ਕਰਵਾਈ।ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੇ ਪ੍ਰਾਇਮਰੀ ਸਕੂਲ ਨੂੰ ਪ੍ਰਭਜੀਤ ਦੇ ਨਾਮ ਨਾਲ ਅਪਗ੍ਰੇਡ ਕਰ ਦਿੱਤਾ ਜਾਵੇ ਅਤੇ ਸਟੇਡੀਅਮ ਵਿੱਚ ਪ੍ਰਭਜੀਤ ਦਾ ਬੁੱਤ ਲਗਾਇਆ ਜਾਵੇ ।

ਇਹ ਵੀ ਪੜੋ:ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਹਰ ਹਾਲ ਮਿਲੇਗੀ ਸਜ਼ਾ : ਵੇਰਕਾ

ABOUT THE AUTHOR

...view details