ਮਾਨਸਾ: ਅਜਕੱਲ ਲੋਕ ਜ਼ਮੀਨਾਂ ਪਿੱਛੇ ਜਾਨ ਲੈਣ ਲੱਗਿਆ ਇਹ ਵੀ ਨਹੀਂ ਸੋਚਦੇ ਕਿ ਸਾਹਮਣੇ ਵਾਲੇ ਨਾਲ ਕੋਈ ਰਿਸ਼ਤਾ ਹੈ ਜਾ ਨਹੀਂ। ਸਰਦੂਲਗੜ੍ਹ ਤਹਿਤ ਪਿੰਡ ਝੰਡਾ ਕਲਾਂ ’ਚ ਉਸ ਸਮੇ ਸਨਸਨੀ ਫੈਲ ਗਈ ਜਦੋ ਜਮੀਨੀ ਵਿਵਾਦ ਦੇ ਚੱਲਦਿਆਂ ਭਤੀਜੇ ਵੱਲੋ ਸਾਥੀਆ ਨਾਲ ਮਿਲਕੇ ਚਾਚੇ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ।
ਜ਼ਮੀਨੀ ਵਿਵਾਦ ਦੇ ਚੱਲਦਿਆ ਭਤੀਜੇ ਨੇ ਕੀਤਾ ਚਾਚੇ ਦਾ ਕਤਲ
ਅਜਕੱਲ ਲੋਕ ਜ਼ਮੀਨਾਂ ਪਿੱਛੇ ਜਾਨ ਲੈਣ ਲੱਗਿਆ ਇਹ ਵੀ ਨਹੀਂ ਸੋਚਦੇ ਕਿ ਸਾਹਮਣੇ ਵਾਲੇ ਨਾਲ ਕੋਈ ਰਿਸ਼ਤਾ ਹੈ ਜਾ ਨਹੀਂ। ਸਰਦੂਲਗੜ੍ਹ ਤਹਿਤ ਪਿੰਡ ਝੰਡਾ ਕਲਾਂ ’ਚ ਉਸ ਸਮੇ ਸਨਸਨੀ ਫੈਲ ਗਈ ਜਦੋ ਜ਼ਮੀਨੀ ਵਿਵਾਦ ਦੇ ਚੱਲਦਿਆਂ ਭਤੀਜੇ ਵੱਲੋ ਸਾਥੀਆ ਨਾਲ ਮਿਲਕੇ ਚਾਚੇ ਨੂੰ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ।
ਕਤਲ ਦੀ ਜਾਣਕਾਰੀ ਦਿੰਦਿਆ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਤੇ ਉਸਦਾ ਸੁਹਰਾ ਤੇ ਸਾਲਾ ਖੇਤ ’ਚ ਸਨ ਤਾਂ ਉਨ੍ਹਾਂ ਦੇ ਭਤੀਜੇ ਪਾਲਾ ਸਿੰਘ ਨੇ ਆਪਣੇ ਸਾਥੀਆ ਨਾਲ ਮਿਲਕੇ ਉਸਦੇ ਸਹੁਰੇ ਤੇ ਕਹੀ ਗੰਡਾਸੇ ਤੇ ਹੋਰ ਮਾਰੂ ਹਥਿਆਰਾ ਨਾਲ ਹਮਲਾ ਕਰ ਦਿੱਤਾ। ਜਖ਼ਮਾਂ ਦੀ ਤਾਬ ਨਾ ਝੱਲਦਿਆ ਉਹਨਾ ਹਸਪਤਾਲ ਵਿੱਚ ਜਾਂਦ ਸਮੇਂ ਰਸਤੇ ਵਿੱਚ ਦਮ ਤੋੜ ਦਿੱਤਾ। ਪੀੜ੍ਹਤ ਪਰਿਵਾਰ ਦੀ ਮੰਗ ਹੈ ਕਿ ਦੋਸ਼ੀਆ ਨੂੰ ਸਖ਼ਤ ਸਜਾ ਦਿੱਤੀ ਜਾਵੇ।
ਇਸ ਘਟਨਾ ਸਬੰਧੀ ਡੀਐਸਪੀਡੀ ਤਰਸੇਮ ਸਿੰਘ ਨੇ ਦੱਸਿਆ ਕਿ ਪਾਲਾ ਸਿੰਘ ਤੇ ਮ੍ਰਿਤਕ ਗੁਰਨਾਮ ਸਿੰਘ ਚਾਚਾ ਭਤੀਜਾ ਸਨ। ਜਮੀਨੀ ਵਿਵਾਦ ਕਾਰਣ ਭਤੀਜੇ ਪਾਲਾ ਸਿੰਘ ਨੇ ਆਪਣੇ ਸਾਥੀਆ ਨਾਲ ਮਿਲਕੇ ਗੁਰਨਾਮ ਸਿੰਘ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਪਾਲਾ ਸਿੰਘ ਸਮੇਤ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਤੇ ਦੋਸ਼ੀਆ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ