ਪੰਜਾਬ

punjab

ETV Bharat / state

ਰੀਪਰ ਫੈਕਟਰੀ ਚੋਂ ਚੋਰੀ ਤੋਂ ਬਾਅਦ ਚੋਰਾਂ ਨੇ ਦਫ਼ਤਰ ਦੇ ਰਿਕਾਰਡ ਰੂਮ ਨੂੰ ਲਗਾਈ ਅੱਗ

ਮਾਨਸਾ ਠੂਠਾ ਰੋੜ 'ਤੇ ਸਥਿਤ ਰੀਪਰ ਫੈਕਟਰੀ 'ਚ ਬੀਤੀ ਰਾਤ ਚੋਰਾਂ ਵੱਲੋਂ ਫੈਕਟਰੀ ਦੇ ਦਫ਼ਤਰੀ ਰਿਕਾਰਡ ਕਮਰੇ ਨੂੰ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ 'ਚ ਫੈਕਟਰੀ ਦਾ ਸਾਮਾਨ ਤਾਂ ਚੋਰਾਂ ਨੇ ਚੋਰੀ ਕਰ, ਰਿਕਾਰਡ ਰੂਮ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਫੈਕਟਰੀ ਦਾ ਸਾਰਾ ਰਿਕਾਰਡ ਸਾਰਾ ਸੜ ਗਿਆ।

ਫ਼ੋਟੋ
ਫ਼ੋਟੋ

By

Published : Feb 5, 2020, 5:06 PM IST

ਮਾਨਸਾ: ਠੂਠਾ ਰੋੜ 'ਤੇ ਸਥਿਤ ਰੀਪਰ ਫੈਕਟਰੀ (ਨਿਰਮਲ ਐਗਰੀਕਲਚਰ ਵਰਕਸ) 'ਚ ਬੀਤੀ ਰਾਤ ਚੋਰਾਂ ਵੱਲੋਂ ਫੈਕਟਰੀ ਦੇ ਦਫ਼ਤਰੀ ਰਿਕਾਰਡ ਕਮਰੇ ਨੂੰ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ 'ਚ ਚੋਰਾਂ ਨੇ ਫੈਕਟਰੀ ਦਾ ਕੀਮਤੀ ਸਮਾਨ ਚੁਰਾ ਕੇ ਫੈਕਟਰੀ ਦੇ ਦਫ਼ਤਰੀ ਰਿਕਾਰਡ ਕਮਰੇ 'ਚ ਅੱਗ ਲਗਾ ਦਿੱਤੀ, ਜਿਸ ਨਾਲ ਫੈਕਟਰੀ ਦਾ ਸਾਰਾ ਕਾਗਜ਼ੀ ਰਿਕਾਰਡ ਸੜ ਕੇ ਸਵਾ ਹੋ ਗਿਆ ਹੈ।

ਫੈਕਟਰੀ ਦੇ ਮਾਲਕ ਨਿਰਮਲ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਫੈਕਟਰੀ 'ਚ ਆਏ ਤਾਂ ਉਥੇ ਦਾ ਸਾਰਾ ਸਮਾਨ ਖਿੱਲਰੀਆ ਹੋਇਆ ਸੀ ਤੇ ਬਿਜਲੀ ਦੀ ਫਿਟਿੰਗ ਸੜੀ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਫੈਕਟਰੀ ਦੀ ਹਾਲਾਤ ਦੇਖਣ ਤੋਂ ਬਾਅਦ ਜਦੋਂ ਉਹ ਫੈਕਟਰੀ ਦੇ ਦਫ਼ਤਰ 'ਚ ਗਏ ਤਾਂ ਦਫ਼ਤਰ ਦਾ ਹਾਲਾਤ ਬਹੁਤ ਖ਼ਰਾਬ ਸੀ,ਕਮਰੇ ਦਾ ਸਾਰਾ ਸਮਾਨ ਸੜਿਆ ਹੋਇਆ ਸੀ। ਜਿਵੇਂ ਕਿਸੇ ਨੇ ਉਥੇ ਅੱਗ ਲਗਾਈ ਹੋਵੇ।

ਵੀਡੀਓ

ਇਹ ਵੀ ਪੜ੍ਹੋ: HCS ਦੀ ਪ੍ਰੀਖਿਆ 'ਚ ਲੁਧਿਆਣਾ ਦੀ ਸ਼ਿਵਾਨੀ ਨੇ ਹਾਸਲ ਕੀਤਾ ਦੂਜਾ ਸਥਾਨ

ਉਨ੍ਹਾਂ ਨੇ ਕਿਹਾ ਕਿ 15-20 ਪਹਿਲਾਂ ਵੀ ਫੈਕਟਰੀ 'ਚ ਚੋਰੀ ਦੀ ਘਟਨਾ ਵਾਪਰੀ ਸੀ, ਪਰ ਦਫ਼ਤਰ ਦੇ ਰਿਕਾਰਡ ਨੂੰ ਅੱਗ ਇਹ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦਫ਼ਤਰੀ ਰਿਕਾਰਡ 'ਚ ਐਫੀਡੇਵਿਟ, ਪਾਰਟੀਆਂ ਦੇ ਚੈੱਕ ਆਦਿ ਦਾ ਸਮਾਨ ਸੀ, ਜੋ ਕਿ ਸੜ ਕੇ ਸਵਾ ਹੋ ਗਿਆ ਹੈ।

ਜਾਂਚ ਅਧਿਕਾਰੀ ਨੇ ਕਿਹਾ ਕਿ ਨਿਰਮਲ ਐਗਰੀਕਲਚਰ ਵਰਕਸ ਵਿੱਚ ਬੀਤੀ ਰਾਤ ਜਿਹੜੀ ਘਟਨਾ ਵਾਪਰੀ ਹੈ ਉਸ ਦਾ ਮੌਕਾ ਦੇਖ ਲਿਆ ਹੈ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details