ਮਾਨਸਾ:ਪਰਲ ਕੰਪਨੀ (Pearl Company) ਦੇ ਵਿਚ ਨਿਵੇਸ਼ ਕਰਨ ਵਾਲੇ ਪੀੜਤ ਲੋਕਾਂ ਵੱਲੋਂ ਅੱਜ ਮਾਨਸਾ (Mansa) ਦੇ ਵਿਚ ਰੋਸ਼ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਨਿਵੇਸ਼ਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਲ ਕੰਪਨੀ ਵਿੱਚ ਫਸਿਆ ਆਮ ਲੋਕਾਂ ਦਾ ਪੈਸਾ ਉਨ੍ਹਾਂ ਨੂੰ ਵਾਪਸ ਕੀਤਾ ਜਾਵੇ।
ਸੂਬੇਦਾਰ ਮੇਜਰ ਸਿੰਘ ਰਾਏਪੁਰ ਨੇ ਕਿਹਾ ਕਿ ਅਸੀਂ ਇਸ ਸੰਬੰਧੀ 12 ਜੁਲਾਈ ਨੂੰ ਪੰਜਾਬ ਦੇ ਐਸਡੀਐਮ ਅਫ਼ਸਰਾਂ (SDM officers) ਰਾਹੀਂ ਮੁੱਖ ਮੰਤਰੀ (CM) ਨੂੰ ਮੰਗ ਪੱਤਰ ਦਿੱਤਾ ਗਿਆ ਸੀ, ਪਰ ਉਨ੍ਹਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਅੱਜ ਉਨ੍ਹਾਂ ਨੂੰ ਮਜਬੂਰਨ ਪੰਜਾਬ ਸਰਕਾਰ (Government of Punjab) ਦਾ ਪੁਤਲਾ ਸਾੜਨਾ ਪੈ ਰਿਹਾ ਹੈ, ਕਿਉਂਕਿ ਪਰਲ ਕੰਪਨੀ ਦੇ ਵਿਚ ਪੱਚੀ ਲੱਖ ਲੋਕਾਂ ਦਾ ਦਸ ਹਜ਼ਾਰ ਕਰੋੜ ਰੁਪਇਆ ਫਸਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਪਰਲ ਕੰਪਨੀ ਦਾ ਪ੍ਰਾਪਟੀ ਸਰਕਾਰ ਨੇ ਜ਼ਬਤ ਕਰ ਲਈ ਸੀ ਅਤੇ ਲੋਕਾਂ ਨੂੰ ਇਹ ਵਿਸ਼ਵਾਸ ਦਵਾਇਆ ਗਿਆ ਸੀ ਕਿ ਇਸ ਪ੍ਰਪਟੀ ਨੂੰ ਵੇਚ ਕੇ ਉਨ੍ਹਾਂ ਦੇ ਪੈਸੇ ਮੋੜੇ ਜਾਣਗੇ। ਪਰ ਪਰਲ ਕੰਪਨੀ ਦੇ ਨਿਵੇਸ਼ਕ (Pearl Company investors) ਆਪਣੇ ਪੈਸੇ ਲੈਣ ਲਈ ਖੱਜਲ ਖੁਆਰ ਹੋ ਰਹੇ ਹਨ।