ਮਾਨਸਾ: ਟਰਾਂਸਪੋਰਟ ਮੰਤਰੀ (Minister of Transport) ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਵੱਲੋਂ ਮਾਨਸਾ ਦੀ ਪਹਿਲੀ ਫੇਰੀ ਦੌਰਾਨ ਹੀ ਮਾਨਸਾ ਜ਼ਿਲ੍ਹੇ ਦੇ ਵਰਕਰਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਰੋਡਵੇਜ਼ ਅਤੇ ਪੀਆਰਟੀਸੀ (PRTC Roadways Buses) ਨੂੰ ਘਾਟੇ ਦੇ ਵਿੱਚ ਲਿਆਉਣ ਦੇ ਲਈ ਸੁਖਬੀਰ ਸਿੰਘ ਬਾਦਲ (Sukhbir Badal) ਤੇ ਬਿਕਰਮ ਮਜੀਠੀਆ (Bikram Majithia) (ਜੀਜਾ-ਸਾਲਾ) ਜ਼ਿੰਮੇਵਾਰ ਹਨ, ਕਿਉਂਕਿ ਉਨ੍ਹਾਂ ਨੇ ਪੰਜਾਬ ਦੇ ਵਿੱਚ ਜਿਥੇ ਟਰਾਂਸਪੋਰਟ ਮਾਫ਼ੀਆ (Transport mafia) ਖੜ੍ਹਾ ਕੀਤਾ।
ਇਹ ਵੀ ਪੜੋ:ਬੀਐਸਐਫ ਦੇ ਅਧਿਕਾਰ ਖੇਤਰ ਨੂੰ ਲੈ ਕੇ ਹੋਈ ਆਲ ਪਾਰਟੀ ਮੀਟਿੰਗ, ਕਈ ਸਿਆਸੀ ਆਗੂ ਹੋਏ ਸ਼ਾਮਲ
ਉਥੇ ਹੀ ਕੇਬਲ ਮਾਫੀਆ, ਡਰੱਗਜ਼ ਮਾਫੀਆ, ਨਸ਼ਾ ਮਾਫੀਆ ਵੀ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਸੁਖਬੀਰ ਬਾਦਲ (Sukhbir Badal) ਅਤੇ ਮਜੀਠੀਆ (Bikram Majithia) ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੇ ਟਰਾਂਸਪੋਰਟ ਵਿਭਾਗ ਨੂੰ ਉੱਚਾ ਚੁੱਕਣ ਦੇ ਲਈ ਉਪਰਾਲਾ ਕੀਤਾ ਹੈ ਅਤੇ ਉਨ੍ਹਾਂ ਦੇ ਮੰਤਰੀ ਬਣਨ ਤੋਂ ਬਾਅਦ ਹੀ 53 ਲੱਖ ਰੁਪਏ ਮੁਨਾਫੇ ਦੇ ਵਿੱਚ ਅੱਜ ਪੀਆਰਟੀਸੀ ਤੇ ਰੋਡਵੇਜ਼ (PRTC Roadways Buses) ਚੱਲ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਹੁਣ 842 ਨਵੀਂਆਂ ਬੱਸਾਂ ਵੀ ਪੰਜਾਬ ਦੇ ਵਿੱਚ ਚਲਾਉਣ ਦੇ ਲਈ ਆਰਡਰ ਜਾਰੀ ਕਰ ਦਿੱਤੇ ਹਨ।
PRTC ਤੇ ਰੋਡਵੇਜ਼ ਨੂੰ ਘਾਟੇ ‘ਚ ਲਿਆਉਣ ਵਾਲੇ ਸੁਖਬੀਰ ਬਾਦਲ ਤੇ ਮਜੀਠੀਆ ਮਾਨਸਾ ਦੇ ਵਿੱਚ ਵਿਦਿਆਰਥੀਆਂ ਵੱਲੋਂ ਕੀਤੇ ਗਏ ਪ੍ਰਦਰਸ਼ਨ (Demonstrations by students) ਤੇ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਕਿਹਾ ਕਿ ਜੇਕਰ ਕਾਲਜ ਦੇ ਅੱਗੇ ਪੀਆਰਟੀਸੀ ਰੋਡਵੇਜ਼ ਬੱਸਾਂ (PRTC Roadways Buses) ਨਹੀਂ ਰੁਕਦੀਆਂ ਤਾਂ ਕੱਲ੍ਹ ਤੋਂ ਕਾਲਜ ਦੇ ਅੱਗੇ ਬੱਸਾਂ ਰੁਕਣੀਆਂ ਸ਼ੁਰੂ ਹੋ ਜਾਣਗੀਆਂ।
ਇਹ ਵੀ ਪੜੋ:ਭਾਜਪਾ ਆਗੂ ਦਾ ਵੱਡਾ ਬਿਆਨ, ਕਿਹਾ-ਖੇਤੀ ਕਾਨੂੰਨਾਂ ਦਾ ਜਲਦ ਹੋਵੇਗਾ ਹੱਲ, ਕੈਪਟਨ ਅਮਰਿੰਦਰ ਸਿੰਘ...