ਮਾਨਸਾ:ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਨਸਾ ਵਿੱਚ ਅੱਜ ਵੀ ਹਰ ਕੋਈ ਉਸ ਦਿਨ ਨੂੰ ਸੋਚ ਕੇ ਭਾਵੁਕ ਹੋ ਜਾਂਦਾ ਹੈ। ਲਗਾਤਾਰ ਮਰਹੂਮ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਉਨ੍ਹਾਂ ਦੇ ਘਰ ਪਹੁੰਚਦੇ ਹਨ। ਐਤਵਾਰ ਨੂੰ ਬੱਛੂਆਣਾ ਸਕੂਲ ਦੇ ਵਿਦਿਆਰਥੀ ਪਿੰਡ ਮੂਸਾ ਪਹੁੰਚੇ ਅਤੇ ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵਿਦਿਆਰਥੀਆਂ ਨੂੰ ਲਗਨ ਨਾਲ ਪੜਾਈ ਕਰਨ ਲਈ ਪ੍ਰੇਰਿਤ ਕੀਤਾ।
ਭਾਵੁਕ ਹੋਏ ਸਕੂਲੀ ਬੱਚੇ ਤੇ ਪਿਤਾ:ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਵੀ ਆਮ ਬੱਚਿਆਂ ਵਰਗਾ ਹੀ ਸੀ। ਕਹਿਣ ਤੋਂ ਭਾਵ ਆਪਣੇ ਜੱਟਾਂ ਦੇ ਜਵਾਕ ਕਮਜ਼ੋਰ ਹੀ ਹੁੰਦੇ ਨੇ, ਜ਼ਰੂਰੀ ਨਹੀਂ ਹੁੰਦਾ ਕਲਾਸ ਵਿੱਚ ਦੋ ਚਾਰ ਬੱਚੇ ਹੀ ਹੁਸ਼ਿਆਰਪੁਰ ਹੁੰਦੇ ਹਨ। ਬਾਕੀ ਦਰਮਿਆਨਾ ਵਰਗ ਹੀ ਹੁੰਦਾ ਹੈ। ਆਪਣੇ ਮਨਾਂ ਵਿੱਚ ਇੱਕ ਧਾਰਨਾ ਬਣੀ ਹੋਈ ਹੈ ਕਿ ਜਿਹੜਾ ਜਵਾਕ ਪੜਾਈ ਵਿੱਚ ਪੂਰਾ ਹੁਸ਼ਿਆਰ ਨਹੀਂ ਹੁੰਦਾ, ਉਹ ਕੁਝ ਕਰ ਨਹੀ ਸਕਦਾ। ਉਸ ਨੂੰ ਨੌਕਰੀ ਨਹੀ ਮਿਲਦੀ, ਪਰ ਤੁਹਾਡੇ ਸਾਹਮਣੇ ਸਿੱਧੂ ਦਾ ਇਹੋ ਜਿਹੀ ਥਾਂ ਜੰਮਪਲ ਹੈ ਜਿਹੜਾ ਪੜ੍ਹਨ ਵਿੱਚ ਦਰਮਿਆਨਾ ਸੀ, ਕਦੇ 60 ਤੋਂ ਥੱਲੇ ਨਹੀ ਆਇਆ ਤੇ ਕਦੇ 70 ਤੋਂ ਉਪਰ ਨਹੀਂ ਗਿਆ, ਪਰ ਜੋ ਤੁਹਾਡੇ ਅੰਦਰ ਇੱਕ ਦਰਿੜਤਾ ਹੈ, ਕੋਈ ਵੀ ਕੰਮ ਜੋ ਤੁਹਾਡਾ ਪਸੰਦੀਦਾ ਹੈ ਜਿਸ ਨੂੰ ਤੁਸੀਂ ਸੌ ਫੀਸਦੀ ਦਿੰਦੇ ਹੋ ਉਸ ਵਿੱਚ ਸਿਰੇ ਲਗਾਇਆ ਜਾ ਸਕਦਾ। ਇਸ ਮੌਕੇ ਪਿਤਾ ਬਲਕੌਰ ਸਿੰਘ ਦੇ ਗਲੇ ਲੱਗ ਕੇ ਬੱਚੇ ਭਾਵੁਕ ਹੋ ਗਏ।