ਮਾਨਸਾ:ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ। ਮਾਨਸਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਵੀ ਡੋਰ ਟੂ ਡੋਰ ਮੁਹਿੰਮ ਤੇਜ਼ ਕਰ ਦਿੱਤੀ ਹੈ।
ਮਾਨਸਾ ਸ਼ਹਿਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਦੁਕਾਨਾਂ ਅਤੇ ਗਲੀਆਂ ਦੇ ਵਿੱਚ ਘਰਾਂ 'ਚ ਜਾ ਕੇ ਲੋਕਾਂ ਦੇ ਨਾਲ ਰਾਬਤਾ ਕੀਤਾ। ਉਥੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਦੇ ਵਿੱਚ ਸਹਿਯੋਗ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਵਿਧਾਨ ਸਭਾ ਹਲਕਾ ਮਾਨਸਾ ਦੀ ਜਾਂ ਸਮੱਸਿਆਵਾਂ ਨੂੰ ਹੱਲ ਕਰ ਸਕੇ।
ਵਿਰੋਧੀਆਂ ਬਾਰੇ ਕੀ ਕਿਹਾ ਸਿੱਧੂ ਮੂਸੇਵਾਲਾ ਨੇ...
ਸਿੱਧੂ ਮੂਸੇਵਾਲਾ ਨੇ ਆਪਣੇ ਵਿਰੋਧੀਆਂ ਦੁਆਰਾ ਦਿੱਤੇ ਜਾ ਰਹੇ ਬਿਆਨਾਂ 'ਤੇ ਬੋਲਦਿਆਂ ਕਿਹਾ ਕਿ ਉਹ ਆਪਣੇ ਵਿਰੋਧੀਆਂ ਨੂੰ ਵਿਰੋਧੀ ਨਹੀਂ ਮੰਨਦਾ, ਸਗੋਂ ਜੇਕਰ ਉਹ ਉਸ ਨੂੰ ਵਿਰੋਧੀ ਮੰਨਦੇ ਹਨ ਤਾਂ ਮੰਨੀ ਜਾਣ।
ਸਿੱਧੂ ਮੂਸੇਵਾਲੇ ਨੇ ਡੋਰ ਟੂ ਡੋਰ ਪ੍ਰਚਾਰ ਕੀਤਾ ਸ਼ੁਰੂ ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਕੋਈ ਕੱਲ੍ਹ ਦਾ ਜੁਆਕ ਕਹਿੰਦਾ ਹੈ ਜਾਂ ਫਿਰ ਆਪਣੇ ਪਿੰਡ ਵਿੱਚ ਸਰਪੰਚੀ ਦੌਰਾਨ ਕੋਈ ਕੰਮਕਾਜ ਨਾ ਕਰਨ ਨੂੰ ਲੈ ਕੇ ਬਿਆਨ ਦਿੱਤੇ ਜਾ ਰਹੇ ਹਨ, ਤਾਂ ਉਸ ਬਾਰੇ ਪੂਰੇ ਵਰਲਡ ਤੋਂ ਪੁੱਛਿਆ ਜਾ ਸਕਦਾ ਹੈ ਜਾਂ ਉਸ ਦੇ ਕਿਹਾ ਕਿ ਜੇਕਰ ਮੈਨੂੰ ਕੋਈ ਕੱਲ੍ਹ ਦਾ ਜੁਆਕ ਕਹਿੰਦਾ ਹੈ ਜਾਂ ਫਿਰ ਆਪਣੇ ਪਿੰਡ ਵਿੱਚ ਆ ਕੇ ਉਨ੍ਹਾਂ ਵੱਲੋਂ ਕੀਤੇ ਗਏ ਕੰਮਕਾਜ ਨੂੰ ਦੇਖ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਫ਼ਵਾਹਾਂ ਵੱਲ ਧਿਆਨ ਨਾ ਦੇਣ, ਸਗੋਂ ਉਹ ਮਾਨਸਾ ਤੋਂ ਹੀ ਵਿਧਾਨ ਸਭਾ ਚੋਣ ਲੜਨਗੇ।
ਇਹ ਵੀ ਪੜ੍ਹੋ:ਕਿਸਾਨ ਜਥੇਬੰਦੀਆਂ ਨੇ ਰੁਲਦੂ ਸਿੰਘ ਮਾਨਸਾ ਨੂੰ ਐਲਾਨਿਆ ਉਮੀਦਵਾਰ, ਦੇਖੋ ਕਿੱਥੋ ਲੜਨਗੇ ਚੋਣ