ਮਾਨਸਾ:ਪੰਜਾਬ ਸਰਕਾਰ ਵੱਲੋਂ ਆਈਪੀਐਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ ਤੋਂ ਬਾਅਦ ਮਾਨਸਾ ਦਾ ਚਾਰਜ ਐੱਸਐੱਸਪੀ ਡਾ. ਨਾਨਕ ਸਿੰਘ ਨੇ ਸੰਭਾਲ ਲਿਆ ਹੈ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਸਾਦੇ ਤਰੀਕੇ ਦੇ ਨਾਲ ਆਪਣਾ ਚਾਰਜ ਸੰਭਾਲਿਆ। ਉਨ੍ਹਾਂ ਨੇ ਪੰਜਾਬ ਪੁਲਿਸ ਤੋਂ ਗਾਰਡ ਆਫ ਆਨਰ ਵੀ ਨਹੀਂ ਲਿਆ ਗਿਆ।
ਚਾਰਜ ਸੰਭਾਲਦਿਆਂ ਹੀ ਐੱਸਐੱਸਪੀ ਨਾਨਕ ਸਿੰਘ ਨੇ ਕਿਹਾ ਜੋ ਪੰਜਾਬ ਸਰਕਾਰ ਅਤੇ ਡੀਜੀਪੀ ਦੇ ਆਦੇਸ਼ ਮੁਤਾਬਿਕ ਮਾਨਸਾ ਵਿਖੇ ਜੁਆਇਨ ਕੀਤਾ ਹੈ ਅਤੇ ਐੱਸਐੱਸਪੀ ਗੌਰਵ ਤੂਰਾ ਤੋਂ ਚਾਰਜ ਲਿਆ ਹੈ। ਉਨ੍ਹਾਂ ਸਿੱਧੂ ਮੂਸੇਵਾਲਾ ਕੇਸ ’ਤੇ ਬੋਲਦਿਆਂ ਕਿਹਾ ਕਿ ਮਾਨਸਾ ਪੁਲਿਸ ਦੇ ਲਈ ਸਭ ਤੋਂ ਅਹਿਮ ਕੇਸ ਸਿੱਧੂ ਮੂਸੇਵਾਲਾ ਕੇਸ ਹੈ ਅਤੇ ਇਸ ’ਤੇ ਹੀ ਕੰਮ ਕਰਾਂਗੇ ਅਤੇ ਪਹਿਲ ਦੇ ਆਧਾਰ ’ਤੇ ਸਾਡਾ ਕੇਸ ਹੈ ਅਤੇ ਜੋ ਤਫ਼ਤੀਸ਼ ਬਾਕੀ ਹੈ ਉਹ ਤਫਤੀਸ਼ ਕੀਤੀ ਜਾਵੇਗੀ ਅਤੇ ਨਾਲ ਹੀ ਚੱਲ ਰਹੇ ਟ੍ਰਾਈਲ ਅਧੀਨ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ।