ਸਰਦੂਲਗੜ੍ਹ:ਟਿੱਕਰੀ ਬਾਰਡਰ ਤੋਂ ਆਪਣੇ ਪਿੰਡ ਝੰਡਾ ਕਲਾਂ ਪਹੁੰਚੇ, ਕਿਸਾਨ ਨਿਰਮਲ ਸਿੰਘ ਦੀ ਬਿਮਾਰ ਹੋ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕਿਸਾਨ ਨਿਰਮਲ ਸਿੰਘ (64) ਪੁੱਤਰ ਗੁਰਬਖਸ਼ ਸਿੰਘ ਪਿੰਡ ਝੰਡਾ ਕਲਾਂ ਪਿਛਲੇ ਤਕਰੀਬਨ ਵੀਹ ਸਾਲ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਚ ਸਰਗਰਮ ਮੈਂਬਰ ਦੇ ਰੂਪ ਵਿੱਚ ਅਗਲੀਆਂ ਕਤਾਰਾਂ ਵਿੱਚ ਰਹਿ ਕੇ ਕੰਮ ਕਰ ਰਿਹਾ ਸੀ। ਕਿਸਾਨੀ ਸੰਘਰਸ ਦੌਰਾਨ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰ ਤੇ ਜਿਸ ਦਿਨ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ।
ਟਿੱਕਰੀ ਬਾਰਡਰ 'ਤੇ ਬਿਮਾਰ ਹੋਏ ਕਿਸਾਨ ਦੀ ਪਿੰਡ ਪੁੱਜ ਕੇ ਹੋਈ ਮੌਤ
ਟਿੱਕਰੀ ਬਾਰਡਰ ਤੋਂ ਆਪਣੇ ਪਿੰਡ ਝੰਡਾ ਕਲਾਂ ਪਹੁੰਚੇ ਕਿਸਾਨ ਨਿਰਮਲ ਸਿੰਘ ਦੀ ਬਿਮਾਰ ਹੋ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਨਿਰਮਲ ਸਿੰਘ ਉਸ ਦਿਨ ਤੋਂ ਹੀ ਟਿਕਰੀ ਬਾਰਡਰ ਤੇ ਡਟਿਆ ਹੋਇਆ ਸੀ। ਇਕ ਹਫ਼ਤਾ ਪਹਿਲਾਂ ਉਹ ਥੋੜ੍ਹਾ ਬਿਮਾਰ ਹੋਣ ਕਾਰਨ ਪਿੰਡ ਆ ਗਿਆ ਸੀ। ਸਿਹਤ ਜ਼ਿਆਦਾ ਖਰਾਬ ਹੋ ਜਾਣ ਕਾਰਨ ਪਰਿਵਾਰਕ ਮੈਬਰਾਂ ਵੱਲੋਂ ਉਸ ਨੂੰ ਮਾਨਸਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪਰ ਕੱਲ੍ਹ ਉਸਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਝੰਡਾ ਕਲਾਂ ਇਕਾਈ ਦੇ ਸਰਗਰਮ ਮੈਂਬਰਾਂ ਬਲਵੀਰ ਸਿੰਘ, ਜਸਪਾਲ ਸਿੰਘ, ਜਸਵੰਤ ਸਿੰਘ ਥਿੰਦ, ਸੀਨੀਅਰ ਕਿਸਾਨ ਆਗੂ ਕਿਰਪਾਲ ਸਿੰਘ ਨੇ ਕਿਸਾਨ ਅੰਦੋਲਨ ਦੇ ਇਸ ਸਰਗਰਮ ਮੈਂਬਰ ਦੀ ਮੌਤ ਉਤੇ ਦੁੱਖ ਪ੍ਰਗਟ ਕਰਦਿਆਂ ਕਿਹਾ, ਕਿ ਨਿਰਮਲ ਸਿੰਘ ਵਰਗੇ ਸੰਘਰਸ਼ੀ ਵਿਅਕਤੀਆਂ ਦੀ ਮੌਤ ਕਾਰਨ ਕਿਸਾਨਾਂ ਅੰਦੋਲਨ ਨੂੰ ਵੱਡਾ ਘਾਟਾ ਪਿਆ ਹੈ।