ਪੰਜਾਬ

punjab

ETV Bharat / state

ਕੇਂਦਰ ਸਰਕਾਰ ਨੇ ਬਜਟ ਕੀਤਾ ਪੇਸ਼, ਦੁਕਾਨਦਾਰਾਂ ਨੇ ਲਾਲੀਪਾਪ ਕਰਾਰ ਦਿੱਤਾ

ਮਾਨਸਾ: ਕੇਂਦਰ ਸਰਕਾਰ ਵੱਲੋਂ ਅੱਜ ਸਾਲ 2019-2020 ਬਜਟ ਪੇਸ਼ ਕੀਤਾ ਗਿਆ ਜਿਸ ਬਜਟ ਨੂੰ ਕਿਸਾਨਾਂ, ਮਜ਼ਦੂਰਾਂ ਅਤੇ ਦੁਕਾਨਦਾਰਾਂ ਨੇ ਲਾਲੀਪਾਪ ਕਰਾਰ ਦਿੱਤਾ ਹੈ।

ਦੁਕਾਨਦਾਰਾਂ ਨੇ ਲਾਲੀਪਾਪ ਕਰਾਰ ਦਿੱਤਾ

By

Published : Feb 1, 2019, 11:57 PM IST

ਦਰਅਸਲ, 2019 ਲੋਕਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਵਲੋਂ ਬਜਟ ਪੇਸ਼ ਕੀਤਾ ਗਿਆ ਜਿਸ ਤੇ ਹਰ ਵਰਗ ਦੇ ਲੋਕਾਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸਨ। ਇਸ ਬਜਟ ਨੂੰ ਆਮ ਜਨਤਾ ਵਲੋਂ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਹੈ। ਇੰਨਾਂ ਹੀ ਨਹੀਂ ਬਜਟ ਪੇਸ਼ ਹੋਣ ਤੋਂ ਬਾਅਦ ਕਿਸਾਨਾਂ ਦੇ ਚਿਹਰਿਆਂ ਤੇ ਨਿਰਾਸ਼ਾ ਵੇਖੀ ਗਈ ਹੈ।

ਦੁਕਾਨਦਾਰਾਂ ਨੇ ਲਾਲੀਪਾਪ ਕਰਾਰ ਦਿੱਤਾ

ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਸਰਕਾਰ ਤੋਂ ਆਖ਼ਰੀ ਬਜਟ ਵਿੱਚ ਕਾਫ਼ੀ ਉੱਮੀਦਾਂ ਸਨ ਉੱਥੇ ਹੀ ਸਰਕਾਰ ਨੇ ਕਿਸਾਨਾਂ ਲਈ ਅਜਿਹਾ ਕੁੱਝ ਨਹੀਂ ਕੀਤਾ। ਇਸ ਤੋਂ ਇਲਾਵਾ ਸਰਕਾਰ ਨੇ 2019 ਲੋਕਸਭਾ ਚੋਣਾਂ ਨਜਦੀਕ ਹੋਣ ਦੇ ਬਾਵਜੂਦ ਵੀ ਕਿਸਾਨ, ਮਜ਼ਦੂਰ ਅਤੇ ਦੁਕਾਨਦਾਰ ਵਰਗ ਗੀ ਭਲਾਈ ਲਈ ਕੁੱਝ ਨਹੀਂ ਕੀਤਾ।

ABOUT THE AUTHOR

...view details