ਪੰਜਾਬ

punjab

ETV Bharat / state

Youth Dead Body:ਸੜਕ ਕਿਨਾਰੇ ਲਾਸ਼ ਮਿਲਣ ਕਾਰਨ ਇਲਾਕੇ ਚ ਫੈਲੀ ਸਨਸਨੀ - ਡਾਕਟਰੀ ਜਾਂਚ

ਮਾਨਸਾ ਦੇ ਪਿੰਡ ਨੰਗਲ ਕਲਾਂ ਵਿਖੇ ਸੜਕ ਦੇ ਕਿਨਾਰੇ ਇਕ ਨੌਜਵਾਨ ਦੀ ਲਾਸ਼ (youth dead body) ਮਿਲੀ ਹੈ ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ (police) ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ (investigation) ਸ਼ੁਰੂ ਕਰ ਦਿੱਤੀ ਹੈ।

youth dead body:ਸੜਕ ਕਿਨਾਰੇ ਲਾਸ਼ ਮਿਲਣ ਕਾਰਨ ਇਲਾਕੇ ਚ ਫੈਲੀ ਸਨਸਨੀ
youth dead body:ਸੜਕ ਕਿਨਾਰੇ ਲਾਸ਼ ਮਿਲਣ ਕਾਰਨ ਇਲਾਕੇ ਚ ਫੈਲੀ ਸਨਸਨੀ

By

Published : May 31, 2021, 4:44 PM IST

ਮਾਨਸਾ:ਨੌਜਵਾਨ ਸੇਵਾ ਕਲੱਬ ਦੇ ਪ੍ਰਧਾਨ ਰਣਧੀਰ ਸਿੰਘ ਨੇ ਦੱਸਿਆ ਕਿ ਉਹ ਸਵੇਰ ਸਮੇਂ ਸੈਰ ਕਰ ਰਹੇ ਸਨ ਤਾਂ ਉਨ੍ਹਾਂ ਨੇ ਸੜਕ ਦੇ ਕਿਨਾਰੇ ਇੱਕ ਮੋਟਰਸਾਇਕਲ ਖੜ੍ਹਾ ਦੇਖਿਆ ਤਾਂ ਨਾਲ ਹੀ ਖੇਤਾਂ ਦੇ ਵਿੱਚ ਲਾਸ਼ ਪਈ ਸੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਉਕਤ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ(social media) ‘ਤੇ ਪਾਈ ਤਾਂ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗ ਸਕੇ।ਉਨ੍ਹਾਂ ਦੱਸਿਆ ਕਿ ਪੁਲਿਸ ਮੌਕੇ ‘ਤੇ ਪਹੁੰਚ ਚੁੱਕੀ ਹੈ ਅਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

youth dead body:ਸੜਕ ਕਿਨਾਰੇ ਲਾਸ਼ ਮਿਲਣ ਕਾਰਨ ਇਲਾਕੇ ਚ ਫੈਲੀ ਸਨਸਨੀ

ਪਿੰਡ ਨੰਗਲ ਖੁਰਦ ਦੇ ਸਰਪੰਚ ਗੁਰਤੇਜ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦਾ ਨਾਮ ਸ਼ੁਭਮ ਹੈ ਅਤੇ ਉਹ ਪਿੰਡ ‘ਚੋਂ ਆਪਣੇ ਨਾਨਕੇ ਘਰ ਵਿਖੇ ਰਹਿੰਦਾ ਸੀ ਜਿਸ ਦੀ ਕੱਲ੍ਹ ਸਵੇਰ ਤੋਂ ਭਾਲ ਕੀਤੀ ਜਾ ਰਹੀ ਸੀ ਜਿਸ ਦੀ ਹੁਣ ਲਾਸ਼ ਮਿਲੀ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ।

ਓਧਰ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਲਾਸ਼ ਸਬੰਧੀ ਸੂਚਨਾ ਮਿਲੀ ਸੀ ਤਾਂ ਉਹ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਪਹੁੰਚਾ ਦਿੱਤਾ ਹੈ ਜਿਸ ਦੀ ਡਾਕਟਰੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜੋ:Rape: ਫੌਜੀ ਨੇ ਚਚੇਰੀ ਭੈਣ ਨਾਲ ਬਲਾਤਕਾਰ ਕੀਤਾ ਗਰਭਵਤੀ

ABOUT THE AUTHOR

...view details