ਪੰਜਾਬ

punjab

By

Published : Apr 19, 2022, 4:24 PM IST

ETV Bharat / state

ਲੜਕੀਆਂ ਦੀ ਸੁਰੱਖਿਆ ਸਬੰਧੀ ਪੁਲਿਸ ਨੇ ਲਗਾਇਆ ਵਿਸ਼ੇਸ਼ ਜਾਗਰੂਕ ਕੈਂਪ

ਸਰਦੂਲਗੜ੍ਹ ਦੇ ਬਲਰਾਜ ਭੂੰਦੜ ਮੈਮੋਰੀਅਲ ਕਾਲਜ ਦੇ ਵਿੱਚ ਲੜਕੀਆਂ ਨੂੰ ਖੁਦ ਦੀ ਸੁਰੱਖਿਆ ਕਰਨ ਸੰਬੰਧੀ ਸਰਦੂਲਗੜ੍ਹ ਪੁਲਿਸ ਵੱਲੋਂ ਸੈਮੀਨਾਰ ਕਰਵਾਇਆ ਗਿਆ।

ਲੜਕੀਆਂ ਦੀ ਸੁਰੱਖਿਆ ਸਬੰਧੀ ਪੁਲਿਸ ਨੇ ਲਗਾਇਆ ਵਿਸ਼ੇਸ ਜਾਗਰੂਕ ਕੈਂਪ
ਲੜਕੀਆਂ ਦੀ ਸੁਰੱਖਿਆ ਸਬੰਧੀ ਪੁਲਿਸ ਨੇ ਲਗਾਇਆ ਵਿਸ਼ੇਸ ਜਾਗਰੂਕ ਕੈਂਪ

ਸਰਦੂਲਗੜ੍ਹ: ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਜਿੱਥੇ ਪੰਜਾਬ ਵਿੱਚ ਹਰ ਰੋਜ ਕਤਲ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ, ਉੱਥੇ ਹੀ ਪੰਜਾਬ ਪੁਲਿਸ ਵੱਲੋਂ ਵੀ ਸਖ਼ਤੀ ਕੀਤੀ ਜਾ ਰਹੀ ਹੈ।

ਇਸ ਤਹਿਤ ਹੀ ਸਰਦੂਲਗੜ੍ਹ ਦੇ ਬਲਰਾਜ ਭੂੰਦੜ ਮੈਮੋਰੀਅਲ ਕਾਲਜ ਦੇ ਵਿੱਚ ਲੜਕੀਆਂ ਨੂੰ ਖੁਦ ਦੀ ਸੁਰੱਖਿਆ ਕਰਨ ਸੰਬੰਧੀ ਸਰਦੂਲਗੜ੍ਹ ਪੁਲਿਸ ਵੱਲੋਂ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਡੀ.ਐੱਸ.ਪੀ ਖੁਸ਼ਬੀਰ ਕੌਰ ਸ਼ਾਮਿਲ ਹੋਏ ਅਤੇ ਉਨ੍ਹਾਂ ਲੜਕੀਆਂ ਨੂੰ ਖੁਦ ਦੀ ਸੁਰੱਖਿਆ ਕਰਨ ਸਬੰਧੀ ਜਾਗਰੂਕ ਕੀਤਾ।

ਲੜਕੀਆਂ ਦੀ ਸੁਰੱਖਿਆ ਸਬੰਧੀ ਪੁਲਿਸ ਨੇ ਲਗਾਇਆ ਵਿਸ਼ੇਸ ਜਾਗਰੂਕ ਕੈਂਪ

ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਕ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਵਿੱਚ ਲੜਕੀਆਂ ਨੂੰ ਦੇ ਸਮੇਂ ਵਿੱਚ ਜਾਗਰੂਕ ਕਰਕੇ ਆਪਣੇ ਪੈਰਾਂ 'ਤੇ ਖੁਦ ਖੜ੍ਹੇ ਹੋਣ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਸਮਾਜ ਵਿੱਚ ਚੱਲ ਰਹੀਆਂ ਕੁਰੀਤੀਆਂ ਦਾ ਸਾਹਮਣਾ ਕਰ ਸਕਣ।

ਉਨ੍ਹਾਂ ਲੜਕੀਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਉਹ ਪੜ੍ਹਾਈ ਕਰਕੇ ਅੱਗੇ ਵੱਧਣ 'ਤੇ ਚੰਗੇ ਮੁਕਾਮ ਹਾਸਿਲ ਕਰਨ, ਜਿਸ ਨਾਲ ਉਨ੍ਹਾਂ ਦੇ ਮਾਤਾ-ਪਿਤਾ ਦਾ ਵੀ ਨਾਮ ਰੌਸ਼ਨ ਹੋ ਸਕੇ। ਉਥੇ ਹੀ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਕਿਹਾ ਕਿ ਉਹ ਆਪਣੀਆਂ ਲੜਕੀਆਂ ਨੂੰ ਅੱਗੇ ਵੱਧਣ ਦਾ ਮੌਕਾ ਜ਼ਰੂਰ ਦੇਣ।

ਇਸ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਕਿਹਾ ਕਿ ਕਾਲਜ ਦੇ ਵਿੱਚ ਪੁਲਿਸ ਵੱਲੋਂ ਕਰਵਾਏ ਸੈਮੀਨਾਰ ਦੇ ਦੌਰਾਨ ਡੀ.ਐੱਸ.ਪੀ ਖੁਸ਼ਬੀਰ ਕੌਰ ਨੇ ਉਨ੍ਹਾਂ ਨੂੰ ਖੁਦ ਦੀ ਸੁਰੱਖਿਆ ਕਰਨ ਸਬੰਧੀ ਜਾਗਰੂਕ ਕੀਤਾ ਹੈ ਅਤੇ ਸਮਾਜ ਵਿੱਚ ਚੱਲ ਰਹੀਆਂ ਕੁਰੀਤੀਆਂ ਦੇ ਖ਼ਿਲਾਫ਼ ਡਟਣ ਦਾ ਵੀ ਹੋਕਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਡੀ.ਐੱਸ.ਪੀ ਮੈਡਮ ਨੇ ਆਪਣੇ ਸੰਘਰਸ਼ ਦੇ ਦਿਨ ਵੀ ਉਨ੍ਹਾਂ ਨਾਲ ਸਾਂਝੇ ਕੀਤੇ ਹਨ ਕਿ ਉਹ ਕਿਸ ਤਰ੍ਹਾਂ ਸੰਘਰਸ਼ ਕਰਕੇ ਇਸ ਮੁਕਾਮ 'ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਹਰ ਕਾਲਜ ਸਕੂਲ ਵਿੱਚ ਹੋਣੇ ਚਾਹੀਦੇ ਹਨ ਤਾਂ ਕਿ ਲੜਕੀਆਂ ਨੂੰ ਅੱਗੇ ਵੱਧਣ ਦੇ ਲਈ ਪ੍ਰੇਰਨਾ ਮਿਲ ਸਕੇ।

ਇਹ ਵੀ ਪੜੋ:- ਬੱਸ ਅਤੇ ਬੋਲੈਰੋ ਵਿਚਾਲੇ ਜ਼ਬਰਦਸਤ ਟੱਕਰ, 6 ਦੀ ਮੌਤਖੁਸ਼ਬੀਰ ਕੌਰ ਡੀ ਐੱਸ ਪੀ ਸਰਦੂਲਗੜ੍ਹ

ABOUT THE AUTHOR

...view details