ਮਾਨਸਾ: ਬਾਰਿਸ਼ ਪੈਣ ਦੇ ਚਾਰ ਦਿਨ ਬੀਤ ਜਾਣ ਦੇ ਬਾਅਦ ਵੀ ਮਾਨਸਾ ਦੇ ਮੇਨ ਅੰਡਰ ਬ੍ਰਿਜ 'ਚੋਂ ਪਾਣੀ ਨਾ ਨਿਕਲਣ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਰੇਲਵੇ ਫਾਟਕ ਰਾਹੀਂ ਗੁਜ਼ਰਨਾ ਪੈ ਰਿਹਾ ਹੈ ਅਤੇ ਘੰਟਿਆਂਬੱਧੀ ਜਾਮ 'ਚੋਂ ਰੁਕਣਾ ਪੈਂਦਾ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਤੁਰੰਤ ਅੰਡਰਬ੍ਰਿਜ 'ਚੋਂ ਪਾਣੀ ਕੱਢਿਆ ਜਾਵੇ ਤਾਂ ਕਿ ਲੋਕਾਂ ਨੂੰ ਨਿਜਾਤ ਮਿਲ ਸਕੇ।
ਸ਼ਹਿਰ ਵਾਸੀ ਐਡਵੋਕੇਟ ਭੁਪਿੰਦਰ ਬੀਰਵਾਲ ਨੇ ਕਿਹਾ ਕਿ ਮਾਨਸਾ ਸ਼ਹਿਰ ਦੇ ਦੋ ਹਿੱਸਿਆਂ ਨੂੰ ਮੇਨ ਅੰਡਰਬ੍ਰਿਜ ਜੋੜਦਾ ਹੈ, ਜਿਸ ਦੇ ਚੱਲਦਿਆਂ ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਅਜੇ ਵੀ ਅੰਡਰਬ੍ਰਿਜ ਪਾਣੀ ਨਾਲ ਭਰਿਆ ਹੋਇਆ ਹੈ ਅਤੇ ਪਾਣੀ ਕੱਢਣ ਦਾ ਕੋਈ ਵੀ ਇੰਤਜ਼ਾਮ ਨਹੀਂ ਹੈ।