ਮਾਨਸਾ:ਸ਼ਹਿਰ ’ਚਸੁਤੰਤਰਾ ਸੈਨਾਨੀ ਯੂਨੀਅਨ ਵੱਲੋਂ ਬੀਤ੍ਹੇ ਦਿਨ ਆਪਣੀਆਂ ਮੰਗਾਂ ਨੂੰ ਲੈ ਕੇ ਮਹੀਨਾਵਾਰ ਮੀਟਿੰਗ ਕੀਤੀ ਗਈ। ਇਸ ਦੌਰਾਨ ਸੁਤੰਤਰਤਾ ਸੈਨਾਨੀ ਯੂਨੀਅਨ ਦੇ ਮੈਬਰਾਂ ਵੱਲੋਂ ਐਲਾਨ ਕੀਤਾ ਗਿਆ ਕਿ ਉਹ 26 ਜਨਵਰੀ ਮੌਕੇ ਸਰਕਾਰ ਵੱਲੋਂ ਫਰੀਡਮ ਫਾਈਟਰ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਸਨਮਾਨ ਸਰਕਾਰ ਪਾਸੋਂ ਨਹੀਂ ਲੈਣਗੇ।
26 ਜਨਵਰੀ ਨੂੰ ਸਰਕਾਰ ਪਾਸਿਉਂ ਨਹੀਂ ਲਿਆ ਜਾਵੇਗਾ ਕੋਈ ਸਨਮਾਨ: ਸੁਤੰਤਰਤਾ ਸੈਨਾਨੀ
ਸ਼ਹਿਰ ’ਚ ਸੁਤੰਤਰਾ ਸੈਨਾਨੀ ਯੂਨੀਅਨ ਵੱਲੋਂ ਬੀਤ੍ਹੇ ਦਿਨ ਆਪਣੀਆਂ ਮੰਗਾਂ ਨੂੰ ਲੈ ਕੇ ਮਹੀਨਾਵਾਰ ਮੀਟਿੰਗ ਕੀਤੀ ਗਈ। ਇਸ ਦੌਰਾਨ ਸੁਤੰਤਰਾ ਸੈਨਾਨੀ ਯੂਨੀਅਨ ਦੇ ਮੈਬਰਾਂ ਵੱਲੋਂ ਐਲਾਨ ਕੀਤਾ ਗਿਆ ਕਿ ਉਹ 26 ਜਨਵਰੀ ਮੌਕੇ ਸਰਕਾਰ ਵੱਲੋਂ ਫਰੀਡਮ ਫਾਈਟਰ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਸਨਮਾਨ ਸਰਕਾਰ ਪਾਸੋਂ ਨਹੀਂ ਲੈਣਗੇ।
ਸੂਬਾ ਪੱਧਰ ’ਤੇ ਮਨਾਇਆ ਜਾਵੇਗਾ ਸੁਭਾਸ਼ ਚੰਦਰ ਬੋਸ ਦਾ ਜਨਮਦਿਨ
ਇਸ ਮੌਕੇ ਯੂਨੀਅਨ ਦੇ ਸੂਬਾ ਖਜ਼ਾਨਚੀ ਭਰਪੂਰ ਸਿੰਘ ਨੇ ਦੱਸਿਆ ਕਿ 23 ਜਨਵਰੀ ਨੂੰ ਸੰਗਰੂਰ ਵਿਖੇ ਆਜ਼ਾਦੀ ਦੇ ਪਰਵਾਨੇ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਸੂਬਾ ਪੱਧਰ ’ਤੇ ਸੰਗਰੂਰ ਵਿਖੇ ਮਨਾਇਆ ਜਾਵੇਗਾ, ਇਸ ਸਮਾਗਮ ਦੌਰਾਨ ਕਈ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰੀ ਲਵਾਉਣਗੇੇ। ਉੱਥੇ ਹੀ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਿਸਾਨ ਅੰਦੋਲਨ ਵੱਡੇ ਪੱਧਰ ਤੇ ਚੱਲ ਰਿਹਾ ਹੈ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਵਿੱਚ ਸੰਘਰਸ਼ ਕਰ ਰਹੇ ਹਨ। ਅਜਿਹੇ ’ਚ ਗਣਤੰਤਰ 26 ਜਨਵਰੀ ਵਾਲੇ ਦਿਨ ਸੁਤੰਤਰਾ ਸੈਨਾਨੀਆਂ ਦੇ ਪਰਿਵਾਰਾਂ ਨੂੰ ਦਿੱਤਾ ਜਾਣ ਵਾਲੇ ਸਨਮਾਨ ਵੀ ਉਨ੍ਹਾਂ ਵੱਲੋਂ ਸਵੀਕਾਰ ਨਹੀਂ ਕੀਤਾ ਜਾਵੇਗਾ।