ਮਾਨਸਾ: ਪਿਛਲੇ ਕਾਫੀ ਸਮੇਂ ਤੋਂ ਅਲੋਪ ਹੁੰਦਾ ਜਾ ਰਿਹਾ ਸੱਭਿਆਚਾਰ ਤੀਆਂ ਤੀਜ ਦਾ ਤਿਉਹਾਰ ਪੰਜਾਬ ਦੇ ਪਿੰਡਾਂ ਵਿੱਚ ਮੁੜ ਸੁਰਜੀਤ ਹੋਣ ਲੱਗਾ ਹੈ। ਮਾਨਸਾ ਦੇ ਪਿੰਡ ਬਹਿਣੀਵਾਲ ਵਿਖੇ ਹਵੇਲੀ ਪੈਲੇਸ 'ਚ ਤੀਜ ਦਾ ਤਿਉਹਾਰ ਬੜੇ ਧੂਮ-ਧੂਮ ਨਾਲ ਮਨਾਇਆ ਗਿਆ ਅਤੇ ਪੇਕੇ ਘਰ ਆਈਆਂ ਮੁਟਿਆਰਾਂ ਨੇ ਖ਼ੂਬ ਰੰਗ ਬੰਨਿਆਂ।
ਪਿਛਲੇ ਕੁਝ ਸਮੇਂ ਤੋਂ ਅਲੋਪ ਹੁੰਦਾ ਜਾ ਰਿਹਾ ਤੀਆਂ ਦੇ ਤਿਉਹਾਰ ਦੀਆਂ ਰੌਣਕਾਂ ਪਿੰਡਾਂ ਵਿੱਚ ਮੁੜ ਪਰਤ ਰਹੀਆਂ ਹਨ। ਮਾਨਸਾ ਦੇ ਪਿੰਡ ਬਹਿਣੀਵਾਲ ਦੇ ਹਵੇਲੀ ਪੈਲੇਸ ਵਿੱਚ ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਲੜਕੀਆਂ ਨੇ ਖੂਬ ਰੰਗ ਬਨ ਕੇ ਪੁਰਾਣੇ ਸੱਭਿਆਚਾਰ ਦੀ ਤਸਵੀਰ ਪੇਸ਼ ਕੀਤੀ। ਪੁਰਾਣੇ ਸੱਭਿਆਚਾਰ ਨੂੰ ਤਾਜਾ ਕਰਦਿਆਂ ਇਸ ਦਿਨ ਖੀਰ ਪੂੜੇ ਵੀ ਬਣਾਏ ਗਏ।