ਮਾਨਸਾ: ਨਸ਼ਾ ਖ਼ਤਮ ਕਰਨ ਲਈ ਜਿੱਥੇ ਸਰਕਾਰ ਲਗਾਤਾਰ ਦਾਅਵੇ ਕਰ ਰਹੀ ਹੈ ਉੱਥੇ ਹੀ ਨਸ਼ੇ ਨਾਲ ਪੀੜਤ ਨੌਜਵਾਨਾਂ ਦੇ ਪਰਿਵਾਰ ਵੀ ਹੁਣ ਜਾਗਰੂਕ ਹੋ ਕੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰਨ ਲੱਗੇ ਹਨ ਪਰ ਮਾਨਸਾ ਵਿਖੇ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ ਜਿੱਥੇ ਜੇਲ੍ਹ ਵਿੱਚ ਨਸ਼ੇ ਦੇ ਕੇਸ 'ਚ ਬੰਦ ਨੌਜਵਾਨ ਨੂੰ ਮਿਲਣ ਆਈ ਉਸ ਦੀ ਮਾਂ ਆਪਣੇ ਪੁਤਰ ਨੂੰ ਜੇਲ੍ਹ ਵਿੱਚ ਹੀ ਨਸ਼ਾ ਫ਼ੜਾ ਗਈ।
ਹਵਾਲਾਤੀ ਪੁੱਤਰ ਨੂੰ ਜੇਲ੍ਹ 'ਚ ਹੀ ਮਾਂ ਦੇ ਗਈ ਨਸ਼ਾ - mother
ਮਾਨਸਾ ਵਿਖੇ ਇੱਕ ਮਾਂ ਨੇ ਨਸ਼ੇ ਦੇ ਕੇਸ ਵਿੱਚ ਬੰਦ ਆਪਣੇ ਪੁੱਤਰ ਨੂੰ ਜੇਲ੍ਹ ਵਿੱਚ ਮੁਲਾਕਾਤ ਦੇ ਦੌਰਾਨ ਨਸ਼ੀਲਾ ਪਦਾਰਥ ਫ਼ੜਾ ਦਿੱਤਾ ਜਿਸ ਨੂੰ ਪੁਲਿਸ ਕਰਮੀਆਂ ਨੇ ਤਲਾਸ਼ੀ ਦੌਰਾਨ ਫ਼ੜ ਲਿਆ।
ਫ਼ੋਟੋ
ਸੁਪਰਡੈਂਟ ਜਸਵੰਤ ਸਿੰਘ ਸਿਕੰਦਰ ਨੇ ਦੱਸਿਆ ਕਿ ਐਨਡੀਪੀਸੀ ਐਕਟ ਵਿੱਚ ਬੰਦ ਇੱਕ ਹਵਾਲਾਤੀ ਹਨੀ ਕੁਮਾਰ ਨਾਲ ਉਸ ਦੀ ਮਾਤਾ ਸ਼ਕੁੰਤਲਾ ਦੇਵੀ ਮੁਲਾਕਾਤ ਕਰਨ ਆਈ ਸੀ ਜੋ ਸਿਰਸਾ ਤੋਂ ਕੋਈ ਨਸ਼ੀਲੀ ਚੀਜ਼ ਆਪਣੇ ਬੇਟੇ ਨੂੰ ਫੜਾ ਗਈ। ਉਨ੍ਹਾਂ ਨੇ ਕਿਹਾ ਕਿ ਹਨੀ ਕੁਮਾਰ ਦਾ ਪਹਿਲਾਂ ਹੀ ਨਸ਼ਾ ਛੁਡਾਉਣ ਦੇ ਲਈ ਇਲਾਜ ਕੀਤਾ ਗਿਆ ਸੀ ਅਤੇ ਉਸ ਨੇ ਨਸ਼ਾ ਛੱਡ ਵੀ ਦਿੱਤਾ ਸੀ ਪਰ ਉਸ ਦੀ ਮਾਤਾ ਨੇ ਮੁੜ ਤੋਂ ਉਸ ਨੂੰ ਨਸ਼ਾ ਦੇ ਦਿੱਤਾ। ਇਸ ਮਾਮਲੇ ਸਬੰਧੀ ਉਨ੍ਹਾਂ ਥਾਣਾ ਸਦਰ ਨੂੰ ਮਾਮਲਾ ਦਰਜ ਕਰਨ ਦੇ ਲਈ ਸ਼ਿਕਾਇਤ ਦਿੱਤੀ ਹੈ।