ਮਾਨਸਾ: ਕੋਰੋਨਾ ਵਾਇਰਸ ਕਾਰਨ ਬੈਂਕਾਂ ਵਿੱਚ ਲੋਕਾਂ ਦੀ ਆਪਣਾ ਕੰਮ ਕਰਵਾਉਣ ਲਈ ਭੀੜ ਲੱਗੀ ਹੋਈ ਹੈ ਜਿਸ ਕਾਰਨ ਬਜ਼ੁਰਗਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ। ਬਜ਼ੁਰਗਾਂ ਨੂੰ ਇਸ ਮੁਸ਼ਕਿਲ ਤੋਂ ਨਿਜਾਤ ਦਿਵਾਉਣ ਦੇ ਲਈ ਮਾਨਸਾ ਪੁਲਿਸ ਨੇ ਵਿਲੇਜ਼ ਪੁਲਿਸ ਅਫ਼ਸਰ ਤੇ ਬੈਂਕਾਂ ਦੇ ਸਹਿਯੋਗ ਨਾਲ ਘਰ-ਘਰ ਪੈਨਸ਼ਨ ਵੰਡਣ ਦੀ ਸ਼ੁਰੂਆਤ ਪਿੰਡ ਤਾਮਕੋਟ ਤੇ ਬੁਰਜਹਰੀ ਤੋਂ ਕੀਤੀ। ਇਸ ਵਿੱਚ ਸਾਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਡੀਜੀਸੀ ਹਰਜਿੰਦਰ ਸਿੰਘ ਗਿੱਲ ਨੇ ਬਜ਼ੁਰਗਾਂ ਨੂੰ ਪੈਨਸ਼ਨ ਦੀ ਰਾਸ਼ੀ ਪ੍ਰਦਾਨ ਕੀਤੀ।
ਪਿੰਡਾਂ ਵਿੱਚ ਘਰ ਘਰ ਪੈਨਸ਼ਨ ਮਿਲਣ ਤੋਂ ਬਜ਼ੁਰਗ ਖੁਸ਼ ਨਜ਼ਰ ਆਏ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰ ਰਹੇ ਹਨ। ਪੈਨਸ਼ਨ ਪ੍ਰਾਪਤ ਕਰਨ ਵਾਲੀ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੂਜੇ ਪਿੰਡ ਪੈਨਸ਼ਨ ਲੈਣ ਦੇ ਲਈ ਜਾਣਾ ਪੈਂਦਾ ਸੀ ਪਰ ਹੁਣ ਉਨ੍ਹਾਂ ਨੂੰ ਘਰ ਵਿੱਚ ਹੀ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ ਹੈ ਤੇ ਕਰਫਿਊ ਦੇ ਕਾਰਨ ਉਹ ਘਰੋਂ ਬਾਹਰ ਵੀ ਨਹੀਂ ਜਾਣਗੇ।