ਪੰਜਾਬ

punjab

ETV Bharat / state

ਮਾਨਸਾ ਦੇ ਬੱਚੇ ਆਨਲਾਈਨ ਸਿੱਖਿਆ ਪ੍ਰੋਗਰਾਮਾਂ ਦਾ ਲੈ ਰਹੇ ਨੇ ਭਰਪੂਰ ਆਨੰਦ

ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਆਨਲਾਈਨ ਕਲਾਸਾਂ ਅਤੇ ਐਤਵਾਰ ਦੇ ਸਪੈਸ਼ਲ ਪ੍ਰੋਗਰਾਮ ਮਾਨਸਾ ਦੇ ਬੱਚਿਆਂ ਦੇ ਲਈ ਕਾਫ਼ੀ ਲਾਹੇਵੰਦ ਸਿੱਧ ਹੋ ਰਹੇ ਹਨ।

ਮਾਨਸਾ ਦੇ ਬੱਚੇ ਆਨਲਾਇਨ ਸਿੱਖਿਅਤ ਪ੍ਰੋਗਰਾਮਾਂ ਦਾ ਲੈ ਰਹੇ ਨੇ ਭਰੂਪਰ ਆਨੰਦ
ਮਾਨਸਾ ਦੇ ਬੱਚੇ ਆਨਲਾਇਨ ਸਿੱਖਿਅਤ ਪ੍ਰੋਗਰਾਮਾਂ ਦਾ ਲੈ ਰਹੇ ਨੇ ਭਰੂਪਰ ਆਨੰਦ

By

Published : Jun 22, 2020, 9:24 PM IST

ਮਾਨਸਾ: ਕੋਰੋਨਾ ਵਾਇਰਸ ਕਰ ਕੇ ਸਕੂਲ ਅਤੇ ਕਾਲਜ ਬੰਦ ਹੋ ਗਏ ਸਨ, ਜਿਸ ਦਾ ਵਿਦਿਆਰਥੀਆਂ ਦੀ ਪੜ੍ਹਾਈ ਉੱਤੇ ਡੂੰਘਾ ਅਸਰ ਪਿਆ ਹੈ। ਇਸ ਨੂੰ ਲੈ ਕੇ ਦੂਰਦਰਸ਼ਨ ਵੱਲੋਂ ਆਨਲਾਈਨ ਕਲਾਸਾਂ ਦੇ ਨਾਲ-ਨਾਲ ਐਤਵਾਰ ਨੂੰ ਇੱਕ ਖ਼ਾਸ ਪ੍ਰੋਗਰਾਮ ਸ਼ੁਰੂਆਤ ਕੀਤਾ ਗਿਆ ਹੈ।

ਵੇਖੋ ਵੀਡੀਓ।

ਆਨਲਾਈਨ ਕਲਾਸਾਂ ਦੇ ਨਾਲ-ਨਾਲ ਐਤਵਾਰ ਦਾ ਪ੍ਰੋਗਰਾਮ ਬੱਚਿਆਂ ਦੇ ਲਈ ਕਾਫ਼ੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਬੱਚਿਆਂ ਦੇ ਮਾਪੇ ਇਸ ਗੱਲ ਤੋਂ ਕਾਫ਼ੀ ਖ਼ੁਸ਼ ਹਨ ਕਿ ਨਿਰੰਤਰ ਲੱਗ ਰਹੀਆਂ ਕਲਾਸਾਂ ਨਾਲ ਬੱਚੇ ਹੋਰ ਜ਼ਿਆਦਾ ਸਿੱਖਿਅਕ ਪ੍ਰੋਗਰਾਮਾਂ ਨਾਲ ਜੁੜਣ ਲੱਗੇ ਹਨ।

ਪ੍ਰਾਇਮਰੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਐਤਵਾਰ ਦੇ ਇਸ ਪ੍ਰੋਗਰਾਮ ਨਾਲ ਜਿੱਥੇ ਬੱਚੇ ਭਰਪੂਰ ਮਨੋਰੰਜਨ ਕਰਦੇ ਹਨ, ਉੱਥੇ ਹੀ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ।

ਬੱਚਿਆਂ ਦਾ ਵੀ ਕਹਿਣਾ ਹੈ ਕਿ ਦੂਰਦਰਸ਼ਨ ਕੇਂਦਰ ਤੇ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਅਤੇ ਆਉਣ ਲਈ ਲਗਾਈਆਂ ਜਾ ਰਹੀਆਂ ਕਲਾਸਾਂ ਉਨ੍ਹਾਂ ਲਈ ਕਾਫੀ ਲਾਹੇਵੰਦ ਹੋ ਰਹੀਆਂ ਹਨ।

ਸਿੱਖਿਆ ਵਿਭਾਗ ਦੇ ਮੀਡੀਆ ਕੁਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਲਈ ਵੀ ਬਹੁਤ ਹੀ ਔਖੀ ਘੜੀ ਸੀ ਜਦੋਂ ਇਹ ਕੋਰੋਨਾ ਵਾਇਰਸ ਦੀ ਸਥਿਤੀ ਆਈ ਹੈ। ਵਿਭਾਗ ਲਈ ਚਿੰਤਾ ਦਾ ਵਿਸ਼ਾ ਸੀ ਕਿ ਘਰ ਬੈਠੇ ਬੱਚਿਆਂ ਨੂੰ ਕਿਸ ਤਰ੍ਹਾਂ ਸਿੱਖਿਆ ਦਿੱਤੀ ਜਾਵੇ, ਪਰ ਸਿੱਖਿਆ ਵਿਭਾਗ ਨੂੰ ਇਸ ਗੱਲ ਦਾ ਮਾਣ ਹੈ ਕਿ ਸਿੱਖਿਆ ਵਿਭਾਗ ਨੇ ਆਨਲਾਈਨ ਸਿੱਖਿਆ ਸ਼ੁਰੂ ਕਰ ਦਿੱਤੀ ਗਈ ਸੀ।

ABOUT THE AUTHOR

...view details